166 ਯੂਨੀਵਰਸਿਟੀਆਂ ਦੇ ਖਿਡਾਰੀ ਕਰ ਰਹੇ ਨੇ ਸ਼ਿਰਕਤ
ਤਲਵੰਡੀਸਾਬੋ, 18 ਦਸੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਸਰਪ੍ਰਸਤੀ ਤੇ ਡਾ. ਪੀਯੂਸ਼ ਵਰਮਾ ਕਾਰਜਕਾਰੀ ਉੱਪ ਕੁਲਪਤੀਦੀਰਹਿਨੁਮਾਈਹੇਠ 45 ਦਿਨ ਚਲਣ ਵਾਲੇ ਖੇਡ ਮੇਲੇ ਦਾ ਅੱਜ ਸ਼ਾਨਦਾਰ ਆਗ਼ਾਜ਼ ਹੋਇਆ। ਇਸ ਮੌਕੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਵੂਮੈਨ ਚੈਂਪੀਅਨਸ਼ਿਪ 2024-25 ਦੇ ਉਦਘਾਟਨੀ ਸਮਾਰੋਹ ਵਿੱਚ ਹਰਪਾਲ ਸਿੰਘ ਐੱਸ.ਐੱਸ.ਪੀ. ਵਿਜੀਲੈਂਸ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਭਿਸ਼ੇਕ ਮਾਲਵੀਆ ਹਾਈ ਪਰਫੋਰਮੈਂਸ ਮੈਨੇਜ਼ਰ ਸਪੋਰਟਸ ਅਥਾਰਟੀ ਆਫ਼ ਇੰਡੀਆ ਤੇ ਅਮਨਪ੍ਰੀਤ ਕੌਰ ਮੁੱਖ ਕੋਚ ਯੂਥ ਇੰਡੀਅਨ ਟੀਮ ਸ਼ਾਮਿਲ ਹੋਏ। ਆਪਣੇ ਪ੍ਰਧਾਨਗੀਭਾਸ਼ਣਵਿੱਚ ਮੁੱਖ ਮਹਿਮਾਨ ਨੇ ਕਿਹਾ ਕਿ ਖਿਡਾਰੀਵੱਡੇ ਦਿਲਦਾਮਾਲਕ ਹੁੰਦਾ ਹੈ। ਖੇਡਾਂ ਵਿੱਚ ਇੱਕ ਜਿੱਤਦੀਖੁਸ਼ੀ ਜ਼ਿੰਦਗੀਦੀਆਂ ਹਜ਼ਾਰਾਂ ਨਾਕਾਮਯਾਬੀਆਂ ਦੇ ਦੁੱਖਾਂ ਨੂੰ ਭੁਲਾਦਿੰਦੀ ਹੈ।
ਇਹ ਵੀ ਪੜ੍ਹੋ ਸਾਲਾਨਾ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬਡਮਿੰਟਨ ਟੂਰਨਾਮੈਂਟ:ਸੰਸਦ ਮੈਂਬਰਾਂ ਦੇ ਟੂਰਨਾਮੈਂਟ ਵਿੱਚ ਮੀਤ ਹੇਅਰ ਨੇ ਪੰਜ ਖਿਤਾਬ ਜਿੱਤੇ
ਉਹਨਾਂ ਕਿਹਾ ਕਿ ਖੇਡਾਂ ਨਾਲਭਾਈਚਾਰਕਭਾਵਨਾਉਤਪੰਨ ਹੁੰਦੀ ਹੈ ਕਿਉਂਕਿ ਖੇਡਾਂ ਵਿੱਚਜਾਤ-ਪਾਤਅਤੇ ਧਰਮ ਦੇ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਖਿਡਾਰੀਬਿਨਾਂ ਕਿਸੇ ਭੇਦ-ਭਾਵ ਦੇ ਖੇਡਦੇ ਹਨ।ਚੈਂਪੀਅਨਸ਼ਿਪਦੀਸ਼ੁਰੂਆਤ ਮੌਕੇ ਡਾ. ਵਰਮਾ ਨੇ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀਪੱਧਰ ਤੇ ਕੀਤੀਆਂ ਪ੍ਰਾਪਤੀਆਂ ਦਾਜ਼ਿਕਰਕਰਦਿਆਂ ਕਿਹਾ ਕਿ ਖੇਲੋ ਇੰਡੀਆਵਿੱਚਜੀ.ਕੇ.ਯੂ. ਲਗਾਤਾਰਦੂਜੇ ਸਾਲਭਾਰਤਦੀਆਂ ਮੋਹਰੀ 10 ਯੂਨੀਵਰਸਟੀਆਂ ਵਿੱਚਸ਼ਾਮਿਲ ਹੋਈ ਹੈ। ਉਹਨਾਂ ਹਰੀਵੰਸ਼ਰਾਏ ਬਚਨਦੀਕਵਿਤਾਦੀਆਂ ਸਤਰਾਂ “ਕੋਸ਼ਿਸ਼ਕਰਨੇ ਵਾਲੋਂ ਕੀ ਕਭੀਹਾਰਨਹੀਂ ਹੋਤੀ“ਰਾਹੀਂਖਿਡਾਰੀਆਂ ਨੂੰ ਲਗਾਤਾਰਮਿਹਨਤਅਤੇ ਅਭਿਆਸਕਰਨਲਈਪ੍ਰੇਰਿਤਕੀਤਾ।
ਇਹ ਵੀ ਪੜ੍ਹੋ ਯੁਵਕ ਸੇਵਾਵਾਂ ਵਿਭਾਗ ਵੱਲੋਂ ਤੂੰਗਵਾਲੀ ਪਿੰਡ ’ਚ ਨਸ਼ਿਆਂ ਖਿਲਾਫ਼ ਕਰਵਾਇਆ ਸੈਮੀਨਾਰ
ਆਪਣੇ ਸਵਾਗਤੀ ਭਾਸ਼ਣਵਿੱਚ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਜਕੁਮਾਰਸ਼ਰਮਾਡਾਇਰੈਕਟਰਸਪੋਰਟਸ, ਨੇ ਦੱਸਿਆ ਕਿ ਇਸ ਆਲ-ਇੰਡੀਆਬਾਕਸਿੰਗ ਵੂਮੈਨਚੈਂਪੀਅਨਸ਼ਿਪਵਿੱਚਭਾਰਤਦੀਆਂ 166 ਯੂਨੀਵਰਸਿਟੀਆਂ ਦੇ 1200 ਖਿਡਾਰੀ ਹਿੱਸਾ ਲੈਰਹੇ ਹਨ।ਉਹਨਾਂ ਇੱਕ ਸ਼ਾਨਦਾਰਆਯੋਜਨਲਈਵਰਸਿਟੀਪ੍ਰਬੰਧਕਾਂ ਦਾਧੰਨਵਾਦਕਰਦੇ ਹੋਏ ਕਿਹਾ ਕਿ ਜੀ.ਕੇ.ਯੂ ਦੇ ਖਿਡਾਰੀਆਂ ਦੀਅਗਲੀਮੰਜ਼ਿਲਮਾਕਾਟਰਾਫੀਹੋਵੇਗੀ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਸਖਤਮਿਹਨਤਕਰਨਲਈਪ੍ਰੇਰਿਤਕੀਤਾ।ਡਾ. ਅਮਿਤਟੁਟੇਜਾ, ਕਾਰਜਕਾਰੀਰਜਿਸਟਰਾਰ ਨੇ ਸਭਨਾਂ ਦਾਧੰਨਵਾਦਕਰਦੇ ਹੋਏ ਵਿਦਿਆਰਥੀਆਂ ਨੂੰ ਚੈਂਪੀਅਨਸ਼ਿਪਦੀਆਂ ਸੁੱਭ ਕਾਮਨਾਵਾਂ ਭੇਂਟ ਕੀਤੀਆਂ।ਵਿਦਿਆਰਥੀਆਂ ਨੇ ਨਸ਼ਾਮੁਕਤਅਤੇ ਖੇਡਭਾਵਨਾਨਾਲਚੈਂਪੀਅਨਸ਼ਿੱਪਵਿੱਚ ਹਿੱਸਾ ਲੈਣਦੀ ਸੰਹੁ ਚੁੱਕੀ । ਆਯੋਜਕਾਂ ਵੱਲੋਂ ਪਤਵੰਤਿਆਂ ਨੂੰ ਟਰਾਫੀਆਂ ਨਾਲਸਨਮਾਨਿਤਕੀਤਾ ਗਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK