👉ਅੱਗੇ ਵਧਣ ਤੋਂ ਰੋਕਣ ਲਈ ਸਰਕਾਰ ਨੇ ਕੱਢੀਆਂ ਕੰਧਾਂ,ਲੋਹੇ ਦੀਆਂ ਕਿੱਲਾਂ, ਭਾਰੀ ਕੰਟੇਨਰਾਂ ਨਾਲ ਕੀਤਾ ਹੋਇਆ ਹੈ ਸੀਲ
ਸ਼ੰਭੂ, 6 ਦਸੰਬਰ: shambhu border news: ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਦੀ ਕੋਸ਼ਿਸ ਕਰ ਰਹੇ ਨਿਹੱਥੇ ਕਿਸਾਨਾਂ ਉਪਰ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦੋ ਘੰਟਿਆਂ ਤਂੋ 101 ਮਰਜੀਵਿੜੇ ਕਿਸਾਨਾਂ ਦਾ ਜਥਾ ਲਗਾਤਾਰ ਹਰਿਆਣਾ ਵਿਚ ਦਾਖ਼ਲ ਹੋਣ ਲਈ ਜਦੋਜਹਿਦ ਕਰ ਰਿਹਾ ਪ੍ਰੰਤੂ ਹਰਿਆਣਾ ਪੁਲਿਸ ਵੱਲੋਂ ਹੁਣ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਅੰਬਾਲਾ ਵਿਚ ਬੀਐਨਐਸ ਦੀ ਦਫ਼ਾ 163 ਲੱਗੇ ਹੋਣ ਦਾ ਹਵਾਲਾ ਦਿੰਦਿਆਂ ਪੁਲਿਸ ਅਧਿਕਾਰੀਆਂ ਵੱਲੋਂ ਕਿਸਾਨਾਂ ਤੋਂ ਹਰਿਆਣਾ ਵਿਚ ਦਾਖ਼ਲ ਹੋਣ ਦੀ ਇਜ਼ਾਜਤ ਦਿਖਾਉਣ ਨੂੰ ਕਿਹਾ ਜਾ ਰਿਹਾ।
ਇਹ ਵੀ ਪੜ੍ਹੋ ਚੌਥੇ ਦਿਨ ਵੀ ਸ਼ਖਤ ਸੁਰੱਖਿਆ ਪ੍ਰਬੰਧਾਂ ਹੇਠ ਸੁਖਬੀਰ ਬਾਦਲ ਨੇ ਨਿਭਾਈ ਧਾਰਮਿਕ ਸਜ਼ਾ
ਇਸਤੋਂ ਇਲਾਵਾ ਪੰਜਾਬ ਤੇ ਹਰਿਆਣਾ ਨੂੰ ਜੋੜਣ ਲਈ ਘੱਗਰ ਦਰਿਆ ਉਪਰੋਂ ਗੁਜ਼ਰਨ ਵਾਲੀਆਂ ਦੋਨਾਂ ਸੜਕਾਂ ’ਤੇ ਲੋਹੇ ਦੀਆਂ ਰੋਕਾਂ, ਕੰਡਿਆਲੀ ਤਾਰਾਂ, ਸੀਮੈਂਟ ਦੀਆਂ ਕੰਧਾਂ ਤੇ ਲੋਹੇ ਦੀਆਂ ਜਾਲੀਆਂ ਲਗਾ ਕੇ ਪੁਲਿਸ ਵੱਲੋਂ ਪੱਕੇ ਬੰਕਰ ਬਣਾਏ ਗਏ ਹਨ। ਇਸੇ ਤਰ੍ਹਾਂ ਮਿੱਟੀ ਦੇ ਭਰੇ ਕੰਟੇਨਰਾਂ ਤਂੋ ਇਲਾਵਾ ਪਾਣੀ ਸੁੱਟਣ ਵਾਲੀਆਂ ਮਸ਼ੀਨਾਂ ਸਹਿਤ ਅੱਥਰੂ ਗੈਸ ਦੇ ਗੋਲੇ ਸੁੱਟਣ ਵਾਲੀਆਂ ਮਸੀਨਾਂ ਆਦਿ ਲਗਾ ਕੇ ਜੰਗੀ ਮਾਹੌਲ ਬਣਾਇਆ ਹੋਇਆ ਹੈ। ਉਧਰ ਸ਼ੰਭੂ ਮੋਰਚੇ ’ਤੇ ਕਿਸਾਨਾਂ ਨੇ ਵੀ ਹਰਿਆਣਾ ਪੁਲਿਸ ਦੇ ਰਵੱਈਏ ਨੂੰ ਦੇਖਦਿਆਂ ਅਗਲੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਕੁੱਝ ਘੰਟਿਆਂ ਵਿਚ ਇੱਥੇ ਮਾਹੌਲ ਹੋਰ ਖ਼ਰਾਬ ਹੋ ਸਕਦਾ ਹੈ।