👉ਵਾਰਡ ਨੂੰ ਬਣਾਵਾਂਗੇ ਸਭ ਤੋਂ ਸੁੰਦਰ ਵਾਰਡ, ਰੁਜ਼ਗਾਰ ਦੇ ਵੀ ਹੋਣਗੇ ਸਾਧਨ ਪੈਦਾ : ਪਦਮਜੀਤ ਮਹਿਤਾ
👉ਸਮੇਂ ਦੀਆਂ ਸਰਕਾਰਾਂ ਅਤੇ ਵਾਰਡ ਦੇ ਨੁਮਾਇੰਦਿਆਂ ਨੇ ਨਹੀਂ ਦਿੱਤੀ ਇਲਾਕੇ ਦੇ ਵਿਕਾਸ ਨੂੰ ਤਰਜੀਹ, ਪਰ ਹੁਣ ਬਦਲਾਂਗੇ ਨੁਹਾਰ : ਅਮਰਜੀਤ ਮਹਿਤਾ
ਬਠਿੰਡਾ, 17 ਦਸੰਬਰ : Bathinda News: ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਲਈ ਆਪ ਉਮੀਦਵਾਰ ਪਦਮਜੀਤ ਮਹਿਤਾ ਦੇ ਹੱਕ ਵਿੱਚ ਪ੍ਰਚਾਰ ਭੱਖਦਾ ਜਾ ਰਿਹਾ ਹੈ। ਅੱਜ ਵਾਰਡ ਨਿਵਾਸੀਆਂ ਵੱਲੋਂ ਤਿੰਨੇ ਬੂਥਾਂ ਅਧੀਨ ਹੋਈਆਂ ਭਰਦੀਆਂ ਚੋਣ ਮੀਟਿੰਗਾਂ ਦੌਰਾਨ ਉਮੀਦਵਾਰ ਪਦਮਜੀਤ ਮਹਿਤਾ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਉਨਾਂ ਦੀ ਜਿੱਤ ਲਈ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ, ਵਾਰਡ ਨਿਵਾਸੀ ਅਤੇ ਖਾਸ ਕਰਕੇ ਨੌਜਵਾਨ ਹਾਜ਼ਰ ਹੋਏ।
ਇਸ ਮੌਕੇ ਉਮੀਦਵਾਰ ਪਦਮਜੀਤ ਮਹਿਤਾ ਨੇ ਕਿਹਾ ਕਿ ਮਹਿਤਾ ਪਰਿਵਾਰ ਦਾ ਮਕਸਦ ਲੋਕਾਂ ਦੀ ਸੇਵਾ ਹੈ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ ਹੈ, ਜਿਸ ਲਈ ਉਹ ਰਾਜਨੀਤੀ ਵਿੱਚ ਆਏ ਹਨ। ਉਹਨਾਂ ਕਿਹਾ ਕਿ ਵਾਰਡ ਨਿਵਾਸੀਆਂ ਦੇ ਸਹਿਯੋਗ ਨਾਲ ਜਿੱਤਣ ਉਪਰੰਤ ਇਸ ਵਾਰਡ ਨੂੰ ਸਭ ਤੋਂ ਸੁੰਦਰ ਵਾਰਡ ਬਣਾਇਆ ਜਾਵੇਗਾ ਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਵੀ ਯਤਨ ਕੀਤੇ ਜਾਣਗੇ, ਤਾਂ ਜੋ ਹਰ ਵਰਗ ਨੂੰ ਆਰਥਿਕ ਤਰੱਕੀ ਮਿਲ ਸਕੇ। ਇਸ ਮੌਕੇ ਉਨ੍ਹਾਂ ਵਾਰਡ ਨਿਵਾਸੀਆਂ ਨੂੰ 21 ਦਸੰਬਰ ਨੂੰ ਝਾੜੂ ਨੂੰ ਵੋਟ ਪਾ ਕੇ ਵੱਡੇ ਮਾਰਜਨ ਨਾਲ ਜਿਤਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ 10,000 ਰੁਪਏ ਰਿਸ਼ਵਤ ਲੈਣ ਵਾਲਾ ਪੁਲਿਸ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅਤੇ ਇਸ ਵਾਰਡ ਦੇ ਨੁਮਾਇੰਦਿਆਂ ਵੱਲੋਂ ਕਦੇ ਵੀ ਵਾਰਡ ਦੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਗਈ, ਜਿਸ ਕਰਕੇ ਅੱਜ ਵੀ ਇਹ ਵਾਰਡ ਮੁਢੱਲੀਆਂ ਸਹੂਲਤਾਂ ਤੋਂ ਵਾਂਝਾ ਹੈ, ਪਰੰਤੂ ਹੁਣ ਇਸ ਵਾਰਡ ਦੀ ਨੁਹਾਰ ਬਦਲ ਕੇ ਰੱਖ ਦੇਵਾਂਗੇ। ਵਾਰਡ ਨਿਵਾਸੀਆਂ ਸਮੇਤ ਲਾਈਨੋਂਪਾਰ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹਈਆ ਹੋਣਗੀਆਂ ਅਤੇ ਵਿਕਾਸ ਪੱਖੋਂ ਵੀ ਸਾਰੇ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK