ਬਰਨਾਲਾ/ਅਬੋਹਰ, 12 ਦਸੰਬਰ: ਬੀਤੀ ਦੇਰ ਸ਼ਾਮ ਪੰਜਾਬ ਦੇ ਦੋ ਵੱਖ ਵੱਖ ਥਾਵਾਂ ‘ਤੇ ਵਾਪਰੇ ਭਿਆਨਕ ਸੜਕ ਹਾਦਸਿਆਂ ਵਿਚ ਦੋ ਨੌਜਵਾਨਾਂ ਦੀ ਮੌਣ ਹੋਣ ਅਤੇ ਦੋ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਪਹਿਲੀ ਮੰਦਭਾਗੀ ਘਟਨਾ ਬਰਨਾਲਾ ਦੇ ਵਿਚ ਧਨੌਲਾ ਕੋਲ ਵਾਪਰੀ ਹੈ। ਜਿੱਥੇ ਇੱਥੇ ਸਥਿਤ ਰਜਵਾੜਾ ਢਾਬੇ ਵਿਚੋਂ ਰਾਤ ਨੂੰ ਖਾਣਾ ਖ਼ਾ ਕੇ ਬਰਨਾਲਾ ਲਈ ਘਰ ਨੂੰ ਨਿਕਲੇ ਕਾਰ ਸਵਾਰ ਦੋ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਸੂਚਨਾ ਮੁਤਾਬਕ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਜੋਧ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਬਰਨਾਲਾ, ਇੱਥੈ ਖਾਣਾ ਖਾਣ ਆਏ ਸਨ।
ਇਹ ਵੀ ਪੜ੍ਹੋ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਅੱਜ ਦੁਪਿਹਰ ਕਰਨਗੇ ਵੱਡਾ ਐਲਾਨ
ਇਸ ਦੌਰਾਨ ਜਦ ਉਹ ਖਾਣਾ ਖਾ ਕੇ ਵਾਪਸੀ ਲਈ ਨਿਕਲੇ ਤਾਂ ਹਾਈਵੇ ’ਤੇ ਸਥਿਤ ਕੱਟ ਉਪਰ ਪਿੱਛਿਓ ਆ ਰਹੀ ਇੱਕ ਤੇਜ ਰਫ਼ਤਾਰ ਬੈਲੀਨੋ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨ੍ਹੀਂ ਜਿਆਦਾ ਤੇਜ ਸੀ ਕਿ ਇੰਨ੍ਹਾਂ ਨੌਜਵਾਨਾਂ ਦੀ ਕਾਰ ਸੜਕ ਉਪਰ ਰੇÇਲੰਗ ਵਿਚ ਜਾ ਵੱਜੀ ਤੇ ਇਹ ਰੇÇਲੰਗ ਕਾਰ ਵਿਚੋਂ ਲੰਘ ਗਈ, ਜਿਸ ਕਾਰਨ ਡਰਾਈਵਰ ਸੀਟ ਦੇ ਦੂਜੇ ਪਾਸੇ ਬੈਠੇ ਜੋਧ ਸਿੰਘ ਨੂੰ ਵੀ ਲੱਗੀ, ਜਿਸ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ ਅਤੇ ਕਾਰ ਨੂੰ ਚਲਾਉਣ ਵਾਲਾ ਨੌਜਵਾਨ ਦਵਿੰਦਰ ਸਿੰਘ ਜਖ਼ਮੀ ਹੋ ਗਿਆ।
ਇਹ ਵੀ ਪੜ੍ਹੋ Gurdaspur News: ਵਿਜੀਲੈਂਸ ਬਿਊਰੋ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ
ਜੋਧ ਸਿੰਘ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਕਾਰਨ ਉਸਦੀ ਮੌਤ ਦੀ ਖਬਰ ਸੁਣਦੇ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮਾਮਲੇ ਦੀ ਜਾਂਚ ਕਰ ਰਹੇ ਧਨੌਲਾ ਥਾਣੇ ਦੇ ਮੁਲਾਜਮਾਂ ਨੇ ਦਸਿਆ ਕਿ ਫ਼ਿਲਹਾਲ ਬੈਲੀਨੋ ਕਾਰ ਚਾਲਕ ਦਾ ਪਤਾ ਨਹੀਂ ਚੱਲ ਸਕਿਆ ਤੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸਦੇ ਚੱਲਦੇ ਉਸਦੇ ਵਿਰੁਧ ਪਰਚਾ ਦਰਜ਼ ਕਰਕੇ ਭਾਲ ਜਾਰੀ ਹੈ। ਉਧਰ ਇਸੇ ਤਰ੍ਹਾਂ ਦੇ ਹੀ ਅਬੋਹਰ ਕੋਲ ਵਾਪਰੇ ਇੱਕ ਹੋਰ ਦਰਦਨਾਕ ਹਾਦਸੇ ਵਿਚ ਇੱਕ ਕਾਰ ਚਾਲਕ ਨੌਜਵਾਨ ਦੀ ਵੀ ਮੌਤ ਹੋ ਗਈ। ਇਹ ਹਾਦਸਾ ਫ਼ਾਜਿਲਕਾ ਵਾਲੀ ਸਾਈਡ ਤੋਂ ਆ ਰਹੇ ਇੱਕ ਕੈਂਟਰ ਨਾਲ ਟੱਕਰ ਕਾਰਨ ਵਾਪਰਿਆ ਹੈ। ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK