👉ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ ਜਲਦ ਗੱਲਬਾਤ ਹੋਣ ਦੀ ਉਮੀਦ
ਖ਼ਨੌਰੀ, 15 ਦਸੰਬਰ: ਐਤਵਾਰ ਨੂੰ ਅਚਾਨਕ ਖ਼ਨੌਰੀ ਸਰਹੱਦ ’ਤੇ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 20 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਅਚਾਨਕ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਸਹਿਤ ਪੰਜਾਬ ਅਤੇ ਕੇਂਦਰ ਦੇ ਨੁਮਾਇੰਦੇ ਇੱਥੇ ਪੁੱਜੇ ਹਨ। ਹਾਲਾਂਕਿ ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਕੀ ਗੱਲਬਾਤ ਹੋਈ, ਇਸਦੇ ਵੇਰਵੇ ਸਾਹਮਣੇ ਨਹੀਂ ਆਏ ਪ੍ਰੰਤੂ ਪਤਾ ਚੱਲਿਆ ਹੈ ਕਿ ਅਧਿਕਾਰੀਆਂ ਵੱਲਂੋ ਕਿਸਾਨ ਆਗੂ ਨੂੰ ਮਰਨ ਵਰਤ ਖ਼ਤਮ ਕਰਨ ਲਈ ਅਪੀਲਾਂ ਕੀਤੀਆਂ ਗਈਆਂ ਤੇ ਮਸਲੇ ਦੇ ਹੱਲ ਲਈ ਅੱਗੇ ਗੱਲਬਾਤ ਜਾਰੀ ਰੱਖਣ ਦਾ ਵੀ ਭਰੋੋਸਾ ਦਿਵਾਇਆ।
ਇਹ ਵੀ ਪੜ੍ਹੋ Kisan andolan: ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 18 ਦਸੰਬਰ ਨੂੰ ਪੰਜਾਬ ਵਿਚ ਰੋਕੀਆਂ ਜਾਣਗੀਆਂ ਰੇਲਾਂ
ਸੂਚਨਾ ਮੁਤਾਬਕ ਸਭ ਤੋਂ ਪਹਿਲਾਂ ਏਡੀਜੀਪੀ ਜਸਕਰਨ ਸਿੰਘ ਤੇ ਡੀਆਈਜੀ ਨਰਿੰਦਰ ਭਾਰਗਵ ਇੱਥੇ ਪੁੱਜੇ ਤੇ ਉਨ੍ਹਾਂ ਵੱਲੋਂ ਕਿਸਾਨ ਆਗੂ ਨਾਲ ਮੁਲਾਕਾਤ ਕਰਕੇ ਸਿਹਤ ਦਾ ਹਾਲਚਾਲ ਪੁਛਿਆ ਗਿਆ। ਇਸਤੋਂ ਥੋੜੀ ਦੇਰ ਬਾਅਦ DGP ਗੌਰਵ ਯਾਦਵ,DIG ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਪਟਿਆਲਾ ਦੇ SSP ਡਾ ਨਾਨਕ ਸਿੰਘ,SSP ਸਰਤਾਜ ਸਿੰਘ ਚਾਹਲ, DC ਮੈਡਮ ਪ੍ਰੀਤੀ, ਕੇਂਦਰੀ ਹੋਮ ਅਫੇਅਰ ਡਾਇਰੈਟਰ ਮਿਅੰਕ ਮਿਸ਼ਰਾ, SMO ਸਮਾਣਾ ਡਾਕਟਰ ਸੰਜੀਵ ਅਰੋੜਾ ਖਨੌਰੀ ਬਾਰਡਰ ਉੱਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਪਹੁੰਚੇਵੀ ਪੁੱਜੇ। ਦਸਿਆ ਜਾ ਰਿਹਾ ਕਿ ਇਸ ਮੌਕੇ ਉਨ੍ਹਾਂ ਨਾਲ ਕੇਂਦਰ ਸਰਕਾਰ ਦਾ ਇੱਕ ਉਚ ਅਧਿਕਾਰੀ ਵੀ ਮੌਜੂਦ ਸੀ, ਜਿਸਨੇ ਵੀ ਅੰਦਰ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ ਕਿਸਾਨ ਮਸਲੇ: ਪ੍ਰਧਾਨ ਮੰਤਰੀ ਮੋਦੀ ਵੱਲੋਂ ਗ੍ਰਹਿ ਮੰਤਰੀ ਨਾਲ ਮੀਟਿੰਗ, ਜਲਦ ਕਰ ਸਕਦਾ ਹੈ ਕੇਂਦਰ ਵੱਡਾ ਐਲਾਨ
ਕਿਹਾ ਜਾ ਰਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਕੋਸ਼ਿਸ਼ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਲਵਾਉਣ ਦੇ ਲਈ ਜੋਰ ਪਾਇਆ ਜਾ ਰਿਹਾ।ਇੱਥੈ ਇਹ ਵੀ ਦਸਣਾ ਬਣਦਾ ਹੈ ਕਿ ਬੀਤੇ ਕੱਲ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੇ ਜਾਣ ਦੀ ਚਰਚਾ ਹੈ। ਜਿਸਦੇ ਵਿਚ ਖੇਤੀਬਾੜੀ ਮੰਤਰੀ ਸਿਵਰਾਜ਼ ਚੌਹਾਨ ਤੋਂ ਇਲਾਵਾ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਵੀ ਸ਼ਾਮਲ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਮੀਟਿੰਗ ਦੀ ਪੁਸ਼ਟੀ ਅਧਿਕਾਰਤ ਤੌਰ ‘ਤੇ ਨਹੀਂ ਹੋ ਰਹੀ ਪ੍ਰੰਤੂ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੇ ਸੰਕੇਤ ਜਰੂਰ ਦਿੱਤੇ ਗਏ ਹਨ, ਜਿੱਥੈ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਗੱਲਬਾਤ ਅੱਗੇ ਤੌਰੀ ਜਾਵੇਗੀ। ਇਸਤੋਂ ਬਾਅਦ ਹੁਣ ਅਚਾਨਕ ਪੰਜਾਬ ਪੁਲਿਸ ਦੇ ਮੁਖੀ ਅਤੇ ਹੋਰਨਾਂ ਅਧਿਕਾਰੀਆਂ ਦਾ ਖ਼ਨੌਰੀ ਬਾਰਡਰ ’ਤੇ ਪੁੱਜਣਾ ਵੀ ਇਸਦਾ ਸੰਕੇਤ ਦਿੰਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK