40 Views
Mumbai Fire Incident: ਐਤਵਾਰ ਸਵੇਰੇ ਇਸ ਮਹਾਂਨਗਰ ਦੇ ਚੈਂਬੂਰ ਇਲਾਕੇ ’ਚ ਵਾਪਰੀ ਇੱਕ ਮੰਦਭਾਗੀ ਘਟਨਾ ਦੌਰਾਨ ਅੱਗ ਲੱਗਣ ਦੇ ਚੱਲਦੇ ਇੱਕ ਹੀ ਪ੍ਰਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਮਾਸੂਮ ਬੱਚੇ ਵੀ ਸ਼ਾਮਲ ਹਨ। ਇਹ ਅੱਗ ਘਰ ਦੇ ਹੇਠਾਂ ਬਣੀ ਦੁਕਾਨ ਦੇ ਮੀਟਰ ਬਾਕਸ ’ਚ ਹੋਈ ਸਪਾਰਕ ਤੋਂ ਬਾਅਦ ਫੈਲਣ ਦੀ ਸੂਚਨਾ ਹੈ।
ਇਹ ਖ਼ਬਰ ਵੀ ਪੜ੍ਹੋ:Haryana Elections: ਚੋਣ ਸਰਵਿਆਂ ਮੁਤਾਬਕ ਕਾਂਗਰਸ ਭਾਰੀ ਬਹੁਮਤ ਨਾਲ 10 ਸਾਲਾਂ ਬਾਅਦ ਬਣਾਏਗੀ ਸਰਕਾਰ
ਫ਼ਿਲਹਾਲ ਮੁੰਬਈ ਨਗਰ ਨਿਗਮ, ਫ਼ਾਈਰ ਬ੍ਰਿਗੇਡ ਅਤੇ ਪ੍ਰਸ਼ਾਸਨ ਵੱਲੋਂ ਮਿਲਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਅਨੀਤਾ ਗੁਪਤਾ, ਪ੍ਰੇਮ ਗੁਪਤਾ, ਮੰਜੂ ਗੁਪਤਾ, ਨਰਿੰਦਰ ਗੁਪਤਾ ਅਤੇ ਪਾਰਸ ਗੁਪਤਾ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਸਿਧਾਰਧ ਕਲੌਨੀ ਦੇ ਦੋ ਮੰਜ਼ਿਲਾਂ ਮਕਾਨ ਵਿਚ ਰਹਿੰਦੇ ਸਨ, ਜਿੱਥੇ ਹੇਠਾਂ ਦੁਕਾਨ ਤੇ ਉਪਰ ਰਿਹਾਇਸ਼ ਸੀ।