ਪਟਿਆਲਾ, 12 ਦਸੰਬਰ: Patiala News: ਆਗਾਮੀ 21 ਦਸੰਬਰ ਨੂੰ ਪੰਜਾਬ ਦੇ ਵਿਚ 5 ਨਗਰ ਨਿਗਮਾਂ ਤੇ 43 ਕੋਂਸਲਾਂ ਲਈ ਹੋਣ ਜਾ ਰਹੀਆਂ ਚੋਣਾਂ ਦੇ ਨਾਮਜਦਗੀਆਂ ਦੇ ਅੱਜ ਆਖ਼ਰੀ ਦਿਨ ਪਟਿਆਲਾ ਜੰਗ ਦਾ ਮੈਦਾਨ ਬਣਿਆ ਰਿਹਾ। ਇੱਥੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਲੰਟੀਅਰਾਂ ਵਿਚਕਾਰ ਕਈ ਵਾਰ ਤਿੱਖੀਆਂ ਝੜਪਾਂ ਹੋਈਆਂ ਤੇ ਦੋਨਾਂ ਨੇ ਇੱਕ ਦੂਜੇ ਵਿਰੁਧ ਭਾਰੀ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ Big News: ਆਪ ਸਰਕਾਰ ਵੱਲੋਂ ਹਰ ਮਹੀਨੇ ਔਰਤਾਂ ਨੂੰ 1000-1000 ਰੁਪਏ ਦੇਣ ਦੀ ਸਕੀਮ ਨੂੰ ਹਰੀ ਝੰਡੀ
ਇਸ ਦੌਰਾਨ ਦੌਨਾਂ ਹੀ ਪੱਖਾਂ ਨੇ ਕਾਗਜ਼ ਦਾਖ਼ਲ ਹੋਣ ਤੋਂ ਰੋਕਣ ਲਈ ਰੁਕਾਵਟਾਂ ਖੜੀਆਂ ਹੋਣ ਦੇ ਦੋਸ਼ ਲਗਾਏ। ਇਸ ਮੌੇਕੇ ਭਾਜਪਾ ਦੇ ਕੁੱਝ ਉਮੀਦਵਾਰਾਂ ਨੇ ਕਾਗਜ਼ ਪਾੜਣ ਦੇ ਵੀ ਦੋਸ਼ ਲਗਾਏ। ਇਸ ਮੁੱਦੇ ਨੂੰ ਲੈ ਕੇ ਕਾਫ਼ੀ ਹੰਗਾਮਾ ਖੜਾ ਹੋਇਆ ਤੇ ਇਸ ਦੌਰਾਨ ਪੁਲਿਸ ਨੂੰ ਵੀ ਸਖ਼ਤੀ ਕਰਨੀ ਪਈ। ਇਸ ਮੌਕੇ ਜਿੱਥੇ ਆਪ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਦੂਜੇ ਪਾਸੇ ਭਾਜਪਾ ਵੱਲੋਂ ਜੈਇੰਦਰ ਕੌਰ ਅਗਵਾਈ ਕਰ ਰਹੇ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK