Site icon Punjabi Khabarsaar

Panchayat Elections: ਬਠਿੰਡਾ ’ਚ ਸਰਪੰਚੀ ਲਈ 1559 ਅਤੇ ਪੰਚੀ ਲਈ 5186 ਉਮੀਦਵਾਰ ਮੈਦਾਨ ’ਚ ਨਿੱਤਰੇ

82 Views

ਜ਼ਿਲ੍ਹੇ ਵਿਚ ਹਨ ਕੁੱਲ 318 ਪੰਚਾਇਤਾਂ, 7 ਅਕਤੂਬਰ ਤੱਕ ਵਾਪਸ ਲੈ ਸਕਦੇ ਹਨ ਨਾਮਜਦਗੀ ਕਾਗਜ਼
ਬਠਿੰਡਾ, 6 ਅਕਤੂਬਰ:  ਸੂਬੇ ’ਚ ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣ ਦੇ ਲਈ ਬਠਿੰਡਾ ਜ਼ਿਲ੍ਹੇ ਵਿਚ ਨਾਮਜਦਗੀਆਂ ਦਾ ਹੜ੍ਹ ਆ ਗਿਆ ਹੈ। 4 ਅਕਤੂਬਰ ਨੂੰ ਨਾਮਜਦਗੀਆਂ ਦੇ ਆਖ਼ਰੀ ਦਿਨ ਦੇ ਹੁਣ ਸਾਹਮਣੇ ਆਏ ਅੰਕੜਿਆਂ ਮੁਤਾਬਕ ਜ਼ਿਲ੍ਹੇ ਦੀਆਂ 318 ਪੰਚਾਇਤਾਂ ਲਈ ਸਰਪੰਚੀ ਦੇ 1559 ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਇਸੇ ਤਰ੍ਹਾਂ ਪੰਚਾਇਤ ਮੈਂਬਰ ਲਈ ਕੁੱਲ 5186 ਉਮੀਦਵਾਰ ਮੈਦਾਨ ਵਿਚ ਨਿੱਤਰੇ ਹਨ।

ਇਹ ਖ਼ਬਰ ਵੀ ਪੜ੍ਹੋ:Haryana Elections: ਚੋਣ ਸਰਵਿਆਂ ਮੁਤਾਬਕ ਕਾਂਗਰਸ ਭਾਰੀ ਬਹੁਮਤ ਨਾਲ 10 ਸਾਲਾਂ ਬਾਅਦ ਬਣਾਏਗੀ ਸਰਕਾਰ

ਹਾਲਾਂਕਿ ਇਹ ਵੀ ਪਤਾ ਲੱਗਿਆ ਹੈ ਕਿ ਬੀਤੇ ਕੱਲ ਪੜਤਾਲ ਦੌਰਾਨ ਵੀ ਵੱਡੀ ਤਾਦਾਦ ਵਿਚ ਨਾਮਜਦਗੀ ਪੱਤਰ ਰੱਦ ਹੋਏ ਹਨ, ਜਿਸਦੇ ਅੰਕੜੇ ਅੱਜ ਬਾਅਦ ਦੁਪਿਹਰ ਤੱਕ ਸਾਹਮਣੇ ਆ ਸਕਦੇ ਹਨ। ਉਂਝ ਇੰਨ੍ਹਾਂ 318 ਪੰਚਾਇਤਾਂ ਵਿਚੋਂ ਇੱਕ ਦਰਜ਼ਨ ਦੇ ਕਰੀਬ ਅਜਿਹੀਆਂ ਪੰਚਾਇਤਾਂ ਵੀ ਦੱਸੀਆਂ ਜਾ ਰਹੀਆਂ ਹਨ, ਜਿੱਥੇ ਸਰਪੰਚੀ ਲਈ ਸਰਬਸੰਮਤੀ ਹੋ ਚੁੱਕੀ ਹੈ।ਗੌਰਤਲਬ ਹੈ ਕਿ ਲੰਘੀ 27 ਸਤੰਬਰ ਤੋਂ ਹੀ ਚੋਣ ਨਾਮਜਦਗੀਆਂ ਦਾ ਅਮਲ ਸ਼ੁਰੂ ਹੋਇਆ ਸੀ ਤੇ 4 ਅਕਤੂਬਰ ਤੱਕ ਚੱਲਿਆ ਸੀ।

ਇਹ ਖ਼ਬਰ ਵੀ ਪੜ੍ਹੋ:ਕਿਸਾਨਾਂ ਲਈ ਖ਼ੁਸਖਬਰੀ: ਹੁਣ ਨਹੀਂ ਰੁਲੇਗੀ ਮੰਡੀਆਂ ’ਚ ਝੋਨੇ ਦੀ ਫ਼ਸਲ, ਭਗਵੰਤ ਮਾਨ ਦੀ ਦਖਲਅੰਦਾਜ਼ੀ ਤੋਂ ਬਾਅਦ ਸ਼ੈਲਰ ਮਾਲਕਾਂ ਨੇ ਹੜਤਾਲ ਕੀਤੀ ਖਤਮ

ਇੰਨ੍ਹਾਂ ਚੋਣਾਂ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ, ਜਿਸਦੇ ਚੱਲਦੇ ਨਾਮਜਦਗੀਆਂ ਦੇ ਆਖ਼ਰੀ ਦਿਨ ਹਰੇਕ ਬਲਾਕ ’ਚ ਸੈਕੜਿਆਂ ਦੀ ਤਾਦਾਦ ਵਿਚ ਉਮੀਦਵਾਰ ਲਾਈਨ ਵਿਚ ਲੱਗੇ ਰਹੇ। ਜੇਕਰ ਜ਼ਿਲ੍ਹੇ ਦੇ ਬਲਾਕ ਵਾਈਜ਼ ਨਾਮਜਦਗੀਆਂ ਦੇ ਅੰਕੜਿਆਂ ’ਤੇ ਨਿਗ੍ਹਾ ਮਾਰੀ ਜਾਵੇ ਤਾਂ ਫ਼ੂਲ ਬਲਾਕ ’ਚ ਪੈਂਦੀਆਂ 25 ਪੰਚਾਇਤਾਂ ਲਈ ਸਭ ਤੋਂ ਘੱਟ 86 ਉਮੀਦਵਾਰ ਸਰਪੰਚੀ ਲਈ ਮੈਦਾਨ ਵਿਚ ਨਿੱਤਰੇ ਹਨ। ਇੰਨ੍ਹਾਂ ਚੋਣਾਂ ’ਚ ਕੋਈ ਵੀ ਉਮੀਦਵਾਰ ਕਿਸੇ ਸਿਆਸੀ ਧਿਰ ਵੱਲੋਂ ਚੋਣ ਨਹੀਂ ਲੜ ਰਿਹਾ।

 

Exit mobile version