ਲੁਧਿਆਣਾ, 13 ਦਸੰਬਰ: Ludhiana News: ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਸਾਬਕਾ ਵਿਦਿਆਰਥੀ ਸ਼੍ਰੀ ਤਜਿੰਦਰ ਸਿੰਘ ਜਨਵਰੀ 2025 ਤੋਂ ਨਾਸਾ ਨਾਲ ਖੋਜ ਸਹਾਇਕ ਵਜੋਂ ਕਾਰਜ ਆਰੰਭ ਕਰਨਗੇ। ਉਹਨਾਂ ਦਾ ਕਾਰਜ ਸਥਾਨ ਨਾਸਾ ਗੋਡਾਰਡ ਸਪੇਸ ਫਲਾਈਟ ਕੇਂਦਰ ਮੈਰੀਲੈਂਡ ਅਮਰੀਕਾ ਹੋਵੇਗਾ। ਸ਼੍ਰੀ ਤਜਿੰਦਰ ਸਿੰਘ ਨਾਲ ਬੀਤੇ ਦਿਨੀਂ ਬੋਟਨੀ ਵਿਭਾਗ ਨੇ ਇਕ ਵਿਸ਼ੇਸ਼ ਵਾਰਤਾ ਦਾ ਆਯੋਜਨ ਕੀਤਾ। ਇਸ ਸੰਵਾਦ ਦੌਰਾਨ ਸ਼੍ਰੀ ਤਜਿੰਦਰ ਸਿੰਘ ਨੇ ਮੰਗਲ ਅਤੇ ਦੂਸਰੇ ਗ੍ਰਹਿਆਂ ਤੇ ਜੀਵਨ ਦੀਆਂ ਸੰਭਾਵਨਾਵਾਂ ਬਾਰੇ ਭਾਸ਼ਣ ਦਿੱਤਾ।
ਇਹ ਵੀ ਪੜ੍ਹੋ ludhiana News: ਆਤਮ ਨਗਰ ਦੇ ਸਾਬਕਾ ਕਾਂਗਰਸ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ‘ਆਪ’ ਵਿੱਚ ਸ਼ਾਮਲ
ਇਸ ਭਾਸ਼ਣ ਵਿਚ ਉਹਨਾਂ ਨੇ ਯੂਨੀਵਰਸਿਟੀ ਆਫ ਨੇਵਾਡਾ, ਲਾਸ ਵੇਗਾਸ ਵਿਖੇ ਐੱਮ ਐੱਸ ਦੀ ਖੋਜ ਦੌਰਾਨ ਹਾਸਲ ਕੀਤੇ ਤਜਰਬੇ ਸਾਂਝੇ ਕੀਤੇ।ਸ਼੍ਰੀ ਤਜਿੰਦਰ ਸਿੰਘ ਨੇ ਬ੍ਰਹਿਮੰਡ ਦੇ ਹੋਰ ਗ੍ਰਹਿਆਂ ਉੱਪਰ ਜੀਵਾਣੂੰਆਂ ਦੀ ਹੋਂਦ ਬਾਰੇ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਮੰਗਲ ਅਤੇ ਹੋਰ ਗ੍ਰਹਿਆਂ ਦੀ ਸਤਹ ਨੂੰ ਸਮਝਣ ਲਈ ਜੀਵਾਣੂੰਆਂ ਦੀ ਬਣਤਰ ਬਾਰੇ ਗੱਲ ਹੋਣੀ ਜ਼ਰੂਰੀ ਹੈ। ਉਹਨਾਂ ਨੇ ਪੁਲਾੜ ਸੰਬੰਧੀ ਖੋਜ ਨੂੰ ਸਧਾਰਨ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਨਾਲ-ਨਾਲ ਅੰਤਰ ਅਨੁਸ਼ਾਸਨੀ ਵਿਗਿਆਨਕ ਖੋਜ ਅਤੇ ਅਧਿਆਪਨ ਵਿਧੀ ਵਿਕਸਿਤ ਕਰਨ ਉੱਪਰ ਜ਼ੋਰ ਦਿੱਤਾ। ਇਸ ਦੌਰਾਨ ਸ਼੍ਰੀ ਤਜਿੰਦਰ ਸਿੰਘ ਨੇ ਹਾਜ਼ਰ ਸਰੋਤਿਆਂ ਨਾਲ ਆਪਣੇ ਅਧਿਆਪਨ ਵਿਚੋਂ ਹਾਸਲ ਕੀਤੀਆਂ ਧਾਰਨਾਵਾਂ ਵਿਸਥਾਰ ਨਾਲ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ ਆਪ’ ਸਾਂਸਦ ਮੀਤ ਹੇਅਰ ਨੇ ਲੋਕ ਸਭਾ ‘ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਉਠਾਇਆ ਮੁੱਦਾ
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਉਹਨਾਂ ਨੇ ਸ਼੍ਰੀ ਤਜਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਇਸ ਵਿਸ਼ੇ ਬਾਰੇ ਨਵੇਂ ਨਤੀਜੇ ਸਾਹਮਣੇ ਲਿਆਉਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਸ਼੍ਰੀ ਤਜਿੰਦਰ ਸਿੰਘ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਹਨਾਂ ਹੋਰ ਵਿਦਿਆਰਥੀਆਂ ਨੂੰ ਉਹਨਾਂ ਕੋਲੋਂ ਪ੍ਰੇਰਨਾ ਲੈਣ ਅਤੇ ਅੰਤਰਰਾਸ਼ਟਰੀ ਖੋਜ ਪ੍ਰੋਜੈਕਟਾਂ ਨਾਲ ਜੁੜਨ ਲਈ ਕਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK