Site icon Punjabi Khabarsaar

ਪੁਸ਼ਪਾ-2 ਫ਼ੇਮ ਐਕਟਰ ਅੱਲੂ ਅਰਜਨ ਪੁਲਿਸ ਵੱਲੋਂ ਗ੍ਰਿਫਤਰ, ਜਾਣੋ ਵਜਾਹ

ਹੈਦਰਾਬਾਦ, 13 ਦਸੰਬਰ: ਪੂਰੀ ਦੁਨੀਆ ’ਚ ਕੁਲੈਕਸ਼ਨ ਪੱਖੋ ਧੁੰਮਾ ਪਾ ਰਹੀ ਫ਼ਿਲਮ ਪੁਸ਼ਪਾ-2 ਫ਼ੇਮ ਐਕਟਰ ਅੱਲੂ ਅਰਜਨ ਨੂੰ ਅੱਜ ਹੈਦਰਾਬਾਦ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸਦੇ ਨਾਲ ਹੀ ਇਸ ਕਲਾਕਾਰ ਨੂੰ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ। ਇਸ ਨਾਮੀ ਫ਼ਿਲਮ ਕਲਾਕਾਰ ਦੀ ਗ੍ਰਿਫਤਾਰੀ ਪਿੱਛੇ ਵਜ੍ਹਾਹ ਇਹ ਦੱਸੀ ਜਾ ਰਹੀ ਹੈ ਕਿ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਅੱਲੂ ਅਰਜਨ ਬਿਨ੍ਹਾਂ ਦੱਸੇ ਹੀ ਇੱਕ ਮਾਲ ਵਿਚ ਚਲਾ ਗਿਆ ਸੀ, ਜਿੱਥੇ ਇਸਨੂੰ ਦੇਖਣ ਵਾਲਿਆਂ ਦਾ ਤਾਂਤਾ ਲੱਗ ਗਿਆ ਤੇ ਭਗਦੜ ਮੱਚ ਗਈ।

ਇਹ ਵੀ ਪੜ੍ਹੋ kisan andolan 2024: ਹਰਿਆਣਾ ਦੇ ਭਾਜਪਾ ਐਮ.ਪੀ ਦੇ ਕਿਸਾਨਾਂ ਬਾਰੇ ਵਿਵਾਦਤ ਬੋਲ….

ਇਸ ਭਗਦੜ ਦੌਰਾਨ ਹੀ ਇੱਕ ਔਰਤ ਦੀ ਮੌਤ ਹੋ ਗਈ। ਹਾਲਾਂਕਿ ਔਰਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਅੱਲੂ ਅਰਜ਼ਨ ਨੇ ਉਸਦੇ ਪ੍ਰਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ25 ਲੱਖ ਦੀ ਮਾਲੀ ਸਹਾਇਤਾ ਵੀ ਭੇਜੀ ਸੀ ਪ੍ਰੰਤੂ ਪੁਲਿਸ ਨੇ ਹੁਣ ਕਾਨੂੰਨ ਮੁਤਾਬਕ ਕੰਮ ਕੀਤਾ ਹੈ ਕਿ ਇਸਨੇ ਫ਼ਿਲਮ ਦੀ ਪ੍ਰਮੋਸ਼ਨ ਲਈ ਮੰਨਜੂਰੀ ਕਿਉਂ ਨਹੀਂ ਲਈ, ਜਿਸਦੇ ਨਾਲ ਸੁਰੱਖਿਆ ਇੰਤਜਾਮ ਕੀਤੇ ਜਾ ਸਕਦੇ। ਬਹਰਹਾਲ ਅੱਲੂ ਅਰਜਨ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਪੂਰੇ ਫ਼ਿਲਮ ਤੇ ਸੰਗੀਤ ਜਗਤ ਦੇ ਵਿਚ ਅੱਗ ਵਾਂਗ ਘੁੰਮ ਰਹੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

actor allu arjun

Exit mobile version