ਪਟਿਆਲਾ, 18 ਦਸੰਬਰ: ਸਮੂਹ ਫ਼ਸਲਾਂ ’ਤੇ ਐਮ.ਐਸ.ਪੀ ਲਾਗੂ ਕਰਨ ਅਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਿਹਾ ਕਿਸਾਨ ਅੰਦੋਲਨ 2024 ਦੇ ਤਹਿਤ ਦਿੱਲੀ ਜਾਣ ਲਈ ਸ਼ੰਭੂ ਅਤੇ ਖ਼ਨੌਰੀ ਬਾਰਡਰ ’ਤੇ ਡਟੇ ਕਿਸਾਨਾਂ ਵਿਚ ਨਰਾਜ਼ਗੀ ਵਧਦੀ ਜਾ ਰਹੀ ਹੈ। ਇਸੇ ਕ੍ਰਮ ਤਹਿਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਮਰਨ ਵਰਤ ਦੌਰਾਨ ਨਾਜੁਕ ਹੁੰਦੀ ਜਾ ਰਹੀ ਸਿਹਤ ਦੇ ਚੱਲਦਿਆਂ ਇੱਕ ਨੌਜਵਾਨ ਕਿਸਾਨ ਵੱਲੋਂ ਜਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ ਰੇਲ ਸਫ਼ਰ ਕਰਨ ਵਾਲੇ ਹੋਣ ਸਾਵਧਾਨ, ਪੰਜਾਬ ’ਚ ਅੱਜ ਇੰਨ੍ਹਾਂ 18 ਥਾਵਾਂ ’ਤੇ ਰੋਕੀਆਂ ਜਾਣਗੀਆਂ ਰੇਲਾਂ
ਮ੍ਰਿਤਕ ਕਿਸਾਨ ਰਜਿੰਦਰ ਸਿੰਘ ਵਾਸੀ ਖੰਨਾ ਨੇ ਲੰਘੀ 14 ਦਸੰਬਰ ਨੂੰ ਸੰਭੂ ਬਾਰਡਰ ਉੱਪਰ ਸਲਫਾਸ ਖਾ ਲਈ ਸੀ, ਜਿਸਤੋਂ ਬਾਅਦ ਪਹਿਲਾਂ ਉਸਨੂੰ ਰਾਜਪੁਰਾ ਤੇ ਮੁੜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਇਸ ਨੌਜਵਾਨ ਕਿਸਾਨ ਦੀ ਅੱਜ ਸਵੇਰ ਹਸਪਤਾਲ ਵਿਚ ਇਲਾਜ਼ ਦੌਰਾਨ ਮੌਤ ਹੋ ਗਈ। ਮ੍ਰਿਤਕ ਕਿਸਾਨ ਕਾਫ਼ੀ ਛੋਟੀ ਕਿਸਾਨੀ ਨਾਲ ਸਬੰਧਤ ਦਸਿਆ ਜਾ ਰਿਹਾ, ਜੋ ਹਰ ਕਿਸਾਨ ਸੰਘਰਸ਼ ਵਿਚ ਡਟ ਕੇ ਪਹਿਰਾ ਦਿੰਦਾ ਸੀ। ਕਿਸਾਨ ਰਜਿੰਦਰ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਨਿਜ਼ਾਮ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਿਸਾਨਾਂ ਦੇ ਸਬਰ ਦੀ ਪਰਖ ਨਾ ਕਰੇ ਤੇ ਕਿਸਾਨ ਮੰਗਾਂ ਨੂੰ ਤੁਰੰਤ ਲਾਗੂ ਕਰੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK