👉ਸਿਡਬੀ ਅਤੇ ਰੋਟਰੀ ਕਲੱਬ ਰੌਇਲ ਦਾ ਰਿਹਾ ਵੱਡਾ ਸਹਿਯੋਗ
ਪਟਿਆਲਾ, 15 ਦਸੰਬਰ: ਪਟਿਆਲਾ ਹੈਂਡੀਕਰਾਫਟ ਡਬਲਿਊ. ਸੀ.ਆਈ.ਐਸ ਲਿਮਟਿਡ ਪਟਿਆਲਾ ਵਲੋਂ ਸਮਾਲ ਇਡੰਸਟਰੀ ਡਿਵੈਲਪਮੈਂਟ ਬੈਂਕ ਚੰਡੀਗੜ੍ਹ ਅਤੇ ਰੋਟਰੀ ਕਲੱਬ ਪਟਿਆਲਾ ਰੌਇਲ ਦੇ ਸਹਿਯੋਗ ਨਾਲ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਵੰਡ ਸਮਾਰੋਹ ਦਾਸ ਧਰਮਸਾਲਾ ਰਾਏਪੁਰ ਮੰਡਲਾਂ ਬਲਾਕ ਘਨੌਰ, ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਉਪਰੰਤ 30 ਮਹਿਲਾਵਾਂ ਨੂੰ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਚੰਡੀਗੜ੍ਹ ਵਲੋਂ ਸਪਾਂਸਰ ਕੀਤੀਆਂ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ।
ਇਹ ਵੀ ਪੜ੍ਹੋ Kisan andolan: ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 18 ਦਸੰਬਰ ਨੂੰ ਪੰਜਾਬ ਵਿਚ ਰੋਕੀਆਂ ਜਾਣਗੀਆਂ ਰੇਲਾਂ
ਸਮਾਗਮ ਦੇ ਮੁੱਖ ਮਹਿਮਾਨ ਟੀ.ਐਚ.ਆਰ ਸੌਂਦ ਡਿਪਟੀ ਜਨਰਲ ਮੈਨੇਜਰ ਸਿਡਬੀ, ਚੰਡੀਗੜ੍ਹ ਸਨ। ਭੁਪੇਸ਼ ਮਹਿਤਾ ਡਿਸਟ੍ਰਿਕਟ ਗਵਰਨਰ ਇਲੈਕਟ ਰੋਟਰੀ ਇੰਟਰਨੈਸ਼ਨਲ 3090 ਅਤੇ ਸਾਬਕਾ ਪ੍ਰਧਾਨ ਰੋਟੇਰੀਅਨ ਭਗਵਾਨ ਦਾਸ ਗੁਪਤਾ ਡਿਪਟੀ ਡਿਸਟ੍ਰਿਕਟ ਗਵਰਨਰ ਨੇ ਗੈਸਟ ਆਫ ਆਨਰ ਦੇ ਤੌਰ ਤੇ ਤੌਰ ਤੇ ਸ਼ਮੂਲੀਅਤ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਟੇਰੀਅਨ ਦਲਜੀਤ ਕੌਰ ਚੀਮਾ, ਰੋਟੇਰੀਅਨ ਭਗਵਾਨ ਦਾਸ ਗੁਪਤਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ, ਰੋਟੇਰੀਅਨ ਸ਼ੁਕਲਾ ਚੰਦ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਰੌਇਲ, ਰਾਕੇਸ਼ ਠਾਕੁਰ ਨਿਰਦੇਸ਼ਕ ਰਾਸ਼ਟਰੀ ਜਯੋਤੀ ਕਲਾ
ਇਹ ਵੀ ਪੜ੍ਹੋ ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
ਮੰਚ,ਵਿਲੀਅਮ,ਸਿਖਲਾਈ ਕੇਂਦਰ ਦੇ ਕਰਮਚਾਰੀਆ, ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਕਿਹਾ ਕਿ ਬੈਂਕ ਵਲੋਂ ਇਹ ਪਹਿਲਕਦਮੀ ਔਰਤਾਂ ਦੇ ਸਸ਼ਕਤੀਕਰਨ ਅਤੇ ਟਿਕਾਊ ਆਜੀਵਿਕਾ ਨੂੰ ਉਤਸ਼ਾਹਿਤ ਕਰਨ ਅਤੇ ਸਮੂਹਿਕ ਯਤਨਾਂ ਦੀ ਸ਼ਕਤੀ ਨੂੰ ਉਜਾਗਰ ਕਰਨ ਹਿਤ ਕੀਤੀ ਗਈ ਹੈ। ਰੋਟੇਰੀਅਨ ਵਿਸ਼ੇਸ਼ ਮਹਿਮਾਨ ਰੋਟੇਰੀਅਨ ਭੁਪੇਸ਼ ਮਹਿਤਾ ਨੇ ਇਸ ਨੇਕ ਕੰਮ ਲਈ ਰੋਟਰੀ ਕਲੱਬ ਅਤੇ ਰੋਟੇਰੀਅਨ ਰੇਖਾ ਮਾਨ ਪ੍ਰਧਾਨ ਪਟਿਆਲਾ ਹੈਂਡੀਕਰਾਫਟ ਅਤੇ ਡਿਸਟ੍ਰਿਕਟ ਸੈਕਟਰੀ ਇਲੈਕਟ (ਇਵੈਂਟਸ਼) ਰੋਟਰੀ ਕਲੱਬ ਪਟਿਆਲਾ ਰਾਇਲ ਦੀ ਭਰਵੀਂ ਸ਼ਲਾਘਾ ਕੀਤੀ।ਸਰਪੰਚ ਪਿੰਡ ਰਾਏਪੁਰ ਮੰਡਲਾਂ ਨੇ ਧੰਨਵਾਦੀ ਸ਼ਬਦ ਕਹੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK