ਚੰਡੀਗੜ, 11 ਦਸੰਬਰ: ਕਰੀਬ 11 ਸਾਲ ਪਹਿਲਾਂ ਹੋਂਦ ਵਿਚ ਆਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂਹਨ। ਗੁਰਦੁਆਰਾ ਚੋਣਾਂ ਦੇ ਕਮਿਸ਼ਨਰ ਜਸਟਿਸ ਐਚ. ਐਸ. ਭੱਲਾ ਨੇ ਚੋਣਾਂ ਦਾ ਐਲਾਨ ਕਰਦਿਆਂ ਦਸਿਆ ਕਿ 19 ਜਨਵਰੀ 2025 ਨੂੰ ਪੂਰੇ ਸੂਬੇ ਵਿਚ 40 ਮੈਂਬਰਾਂ ਲਈ ਇਹ ਵੋਟਾਂ ਪੈਣਗੀਆਂ। ਵੋਟਾਂ ਦਾ ਅਮਲ ਸਵੇਰੇ 8 ਵਜੇਂ ਤੋਂ 5 ਵਜੇਂ ਜਾਰੀ ਰਹੇਗਾ ਅਤੇ ਵੋਟ ਪ੍ਰੀਕ੍ਰਿਆ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ,
ਇਹ ਵੀ ਪੜ੍ਹੋ Big News: ਬਾਬੇ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁਧ ਨੌਜਵਾਨ ਲੜਕੀ ਨਾਲ ਬਲਾਤਕਾਰ ਤੇ ਕਤਲ ਦਾ ਪਰਚਾ ਦਰਜ਼
ਭਾਵ ਉਸੇ ਦਿਨ ਹੀ ਦੇਰ ਸ਼ਾਮ ਤੱਕ ਚੋਣ ਨਤੀਜ਼ੇ ਐਲਾਨ ਦਿੱਤੇ ਜਾਣਗੇ। ਇਸਦੇ ਲਈ 18 ਦਸੰਬਰ ਨੂੰ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ। ਜਿਸਤੋਂ ਬਾਅਦ 20 ਦਸੰਬਰ ਤੋਂ ਲੈ ਕੇ 28 ਦਸੰਬਰ 2024 ਤੱਕ ਨਾਮਜਦਗੀਆਂ ਭਰੀਆਂ ਜਾ ਸਕਦੀਆਂ ਹਨ। 30 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 2 ਜਨਵਰੀ 2025 ਨੂੰ ਦੁਪਹਿਰ ਬਾਅਦ 3 ਵਜੇ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਹਨ। ਇਸੇ ਦਿਨ ਹੀ ਯੋਗ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK