ਬਠਿੰਡਾ, 10 ਦਸੰਬਰ: Bathinda News: ਪਹਿਲਾਂ ਵੀ ਡੈਫ਼ ਗੇਮਜ਼ ਦੇ ਵਿਚ ਬਠਿੰਡਾ ਦਾ ਨਾਮ ਰੋਸ਼ਨ ਕਰਨ ਵਾਲੀ ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਦੀ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਸ਼੍ਰੇਆ ਸਿੰਗਲਾ ਨੇ ਕੁਆਲਲੰਪੁਰ ਮਲੇਸ਼ੀਆ ਵਿੱਚ ਆਯੋਜਿਤ 10ਵੀਆਂ ਏਸ਼ੀਆ ਪੈਸੀਫਿਕ ਡੈਫ ਗੇਮਜ਼ 2024 ਵਿੱਚ ਹਿੱਸਾ ਲੈਂਦਿਆਂ ਬੈਡਮਿੰਟਨ ਦੇ ਟੀਮ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਸ਼੍ਰੇਆ ਸਿੰਗਲਾ 1 ਦਸੰਬਰ ਤੋਂ 8 ਦਸੰਬਰ 2024 ਤੱਕ ਚੱਲੀਆਂ ਇਹਨਾਂ ਖੇਡਾਂ ਵਿੱਚ ਭਾਰਤ ਦੀ 8 ਮੈਂਬਰੀ ਬੈਡਮਿੰਟਨ ਟੀਮ ਦਾ ਹਿੱਸਾ ਰਹੀ।
ਇਹ ਵੀ ਪੜ੍ਹੋ ਟਰੰਪ ਸਰਕਾਰ ਵਿਚ ਮਹਿਲਾ ਸਿੱਖ ਵਕੀਲ ਹਰਮੀਤ ਕੌਰ ਢਿੱਲੋਂ ਬਣੀ ਸਹਾਇਕ ਅਟਾਰਨੀ ਜਨਰਲ
ਇਸ ਬੈਡਮਿੰਟਨ ਟੀਮ ਨੇ ਸੈਮੀਫਾਈਨਲ ਵਿੱਚ ਚੀਨੀ ਤਾਈਪੇ ਨੂੰ ਹਰਾਇਆ ਅਤੇ ਫਾਈਨਲ ਵਿੱਚ ਪਹੁੰਚ ਕੇ ਟੀਮ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ । ਇਸ ਤੋਂ ਪਹਿਲਾਂ ਵੀ ਸ਼੍ਰੇਆ ਸਿੰਗਲਾ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਉੱਤੇ ਕਈ ਇਨਾਮ ਭਾਰਤ ਦੀ ਝੋਲੀ ਪਾ ਚੁੱਕੀ ਹੈ, ਜਿਨ੍ਹਾਂ ਵਿੱਚ ਚੀਨੀ ਤਾਈਪੇ ਵਿੱਚ ਹੋਈ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ (2019) ਵਿੱਚ ਚਾਂਦੀ ਦਾ ਤਗਮਾ, ਬ੍ਰਾਜ਼ੀਲ ਵਿੱਚ ਆਯੋਜਿਤ ਡੈਫਲੰਪਿਕਸ (2022) ਵਿੱਚ ਸੋਨ ਤਗਮਾ, ਬ੍ਰਾਜ਼ੀਲ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ (2023) ਵਿੱਚ ਸੋਨ ਤਗਮਾ ਵਿਸ਼ੇਸ਼ ਹਨ।
ਇਹ ਵੀ ਪੜ੍ਹੋ ਸਿਲਕ ਮਾਰਕ ਐਕਸਪੋ 2024 ਸਫ਼ਲਤਾਪੂਰਵਕ ਹੋਇਆ ਸਮਾਪਤ
9 ਦਸੰਬਰ 2024 ਨੂੰ ਯੁਵਾ ਮਾਮਲੇ ਅਤੇ ਖੇਡਾਂ ਦੇ ਕੈਬਨਿਟ ਮੰਤਰੀ ਮਨਸੁਖ ਲਕਸ਼ਮਣਭਾਈ ਮਾਂਡਵੀਆ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ। ਸ਼੍ਰੇਆ ਸਿੰਗਲਾ ਦੀ ਇਸ ਪ੍ਰਾਪਤੀ ਬਾਰੇ ਦੱਸਦਿਆਂ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਕਿਹਾ ਕਿ ਸ਼੍ਰੇਆ ਸਿੰਗਲਾ ਦੀ ਇਹ ਪ੍ਰਾਪਤੀ ਕੇਵਲ ਕਾਲਜ ਲਈ ਹੀ ਨਹੀਂ ਬਲਕਿ ਸਮੁੱਚੇ ਬਠਿੰਡਾ ਜ਼ਿਲ੍ਹੇ, ਪੰਜਾਬ ਰਾਜ ਅਤੇ ਭਾਰਤ ਲਈ ਮਾਣ ਵਾਲੀ ਗੱਲ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਰਨਲ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਕਾਲਜ ਪਹੁੰਚਣ ’ਤੇ ਸ਼੍ਰੇਆ ਸਿੰਗਲਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK