ਸ਼੍ਰੀ ਅੰਮ੍ਰਿਤਸਰ ਸਾਹਿਬ, 13 ਨਵੰਬਰ: ਤਨਖ਼ਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੁੱਧਵਾਰ ਨੂੰ ਅਚਾਨਕ ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਸਿੰਘ ਸਾਹਿਬਾਨ ਨੂੰ ‘ਤਨਖ਼ਾਹ’ ਲਗਾਉਣ ਲਈ ਲਿਖ਼ਤੀ ਜੋਦੜੀ ਕੀਤੀ ਗਈ ਪ੍ਰੰਤੂ ਇਸ ਦੌਰਾਨ ਉਹ ਕੁਰਸੀ ਤੋਂ ਡਿੱਗਣ ਕਾਰਨ ਲੱਤ ’ਤੇ ਸੱਟ ਲਗਵਾ ਬੈਠੇ। ਜਿਸਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਵੱਲੋਂ ਕੀਤੇ ਐਕਸਰੇ ਵਿਚ ਪਤਾ ਲੱਗਿਆ ਕਿ ਉਨ੍ਹਾਂ ਦੀ ਲੱਤ ਵਿਚ ਫਰੈਕਚਰ ਹੋ ਗਿਆ ਅਤੇ ਡਾਕਟਰਾਂ ਵੱਲੋਂ ਪੱਟੀ ਕੀਤੀ ਗਈ। ਜਿਸਤੋਂ ਬਾਅਦ ਉਹ ਵੀਲ ਚੇਅਰ ’ਤੇ ਬੈਠ ਕੇ ਆਪਣੀ ਗੱਡੀ ਤੱਕ ਪੁੱਜ ਸਕੇ।
ਇਹ ਵੀ ਪੜ੍ਹੋਕੇਂਦਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ Z ਸਕਿਊਰਟੀ ਵਾਪਸ ਲਈ
ਉਧਰ ਸ: ਬਾਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪੁੱਜ ਕੇ ਲਿਖਤੀ ਤੌਰ ‘ਤੇ ਤਖ਼ਤ ਸਾਹਿਬ ਨੂੰ ਸੌਪੇ ਪੱਤਰ ਵਿਚ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤੇ ਢਾਈ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਜਿਸ ਕਾਰਨ ਰਾਜਨੀਤਕ, ਸਮਾਜਿਕ ਤੇ ਧਾਰਮਿਕ ਤੌਰ ’ਤੇ ਉਹ ਵਿਚਰ ਨਹੀਂ ਸਕਦੇ ਹਨ। ਜਿਸਦੇ ਚੱਲਦੇ ਉਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਮੁਤਾਬਕ ਜਲਦ ਤੋਂ ਜਲਦ ਤਨਖ਼ਾਹ ਸੁਣਾਈ ਜਾਵੇ ਤਾਂ ਕਿ ਉਹ ਉਸਨੂੰ ਪੁੂਰੀ ਕਰਕੇ ਮੁੜ ਪੰਥ ਵਿਚ ਸ਼ਾਮਲ ਹੋ ਸਕਣ।