ਨਵੀਂ ਦਿੱਲੀ, 20 ਅਗਸਤ: ਪਿਛਲੇ ਕਰੀਬ 12 ਦਿਨਾਂ ਤੋਂ ਪੂਰੇ ਦੇਸ ਭਰ ਵਿਚ ਚਰਚਾ ਦਾ ਮੁੱਦਾ ਬਣੇ ਆ ਰਹੇ ਕੋਲਕਾਤਾ ’ਚ ਜੂਨੀਅਰ ਡਾਕਟਰ ਗੈਂਗਰੇਪ ਤੇ ਮੁੜ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿਚ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਇਸ ਮਾਮਲੇ ਵਿਚ ਖ਼ੁਦ ਹੀ ਨੋਟਿਸ ਲੈਂਦਿਆਂ ਅੱਜ ਮੰਗਲਵਾਰ ਨੂੰ ਇਸਦੀ ਸੁਣਵਾਈ ਕੀਤੀ। ਇਸ ਸੁਣਵਾਈ ਉਪਰ ਦੇਸ ਭਰ ਦੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੇ ਬੈਂਚ ਨੇ ਇਸ ਮਾਮਲੇ ਵਿਚ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਤੁਰੰਤ ਬਦਲਣ ਦੇ ਆਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਤੋਂ ਵੀਰਵਾਰ ਤੱਕ ਸਟੇਟਸ ਰੀਪੋਰਟ ਮੰਗੀ ਹੈ।
ਦਰਦਨਾਕ ਸ.ੜਕ ਹਾ.ਦ+ਸੇ ਵਿਚ ਪੰਜਾਬ ਦੇ ਦੋ ਨੌਜਵਾਨ ‘ਪਟਵਾਰੀਆਂ’ ਦੀ ਹੋਈ ਮੌ+ਤ
ਸੁਪਰੀਮ ਕੋਰਟ ਨੇ ਨਰਾਜ਼ ਹੁੰਦਿਆਂ ਕਿਹਾ ਕਿ ‘‘ਕਰਾਇਮ ਸੀਨ ਨੂੰ ਸੁਰੱਖਿਅਤ ਕਿਉਂ ਨਹੀਂ ਰੱਖਿਆ ਤੇ ਸਬੂਤ ਮਿਟਾਊਣ ਦੀ ਕੋਸ਼ਿਸ਼ ਕਿਉਂ ਕੀਤੀ ਗਈ? ’ ਇਸਦੇ ਨਾਲ ਹੀ ਪ੍ਰਵਾਰ ਨੂੰ ਪਹਿਲਾਂ ਮੌਤ ਬਾਰੇ ਗਲਤ ਜਾਣਕਾਰੀ ਦੇਣ ਅਤੇ ਨਾਲ ਹੀ ਲਾਸ਼ ਸੌਪਣ ਦੇ ਤਿੰਨ ਘੰਟੇ ਬਾਅਦ ਪਰਚਾ ਦਰਜ਼ ਕਰਨ ਉਪਰ ਸਵਾਲ ਚੁੱਕੇ। ਪੂਰੇ ਦੇਸ ਭਰ ਵਿਚ ਡਾਕਟਰਾਂ ਦੀ ਸੁਰੱਖਿਆ ਨੂੰ ਲੈਕੇ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਡਾਕਟਰਾਂ ਦੀ ਸੁਰੱਖਿਆ ਲਈ ਇੱਕ 8 ਮੈਂਬਰੀ ਨੈਸ਼ਨਲ ਟਾਸਕ ਫ਼ੋਰਸ ਦੇ ਗਠਨ ਦਾ ਵੀ ਫੈਸਲਾ ਲਿਆ ਗਿਆ। ਇਹ ਫ਼ੋਰਸ ਡਾਕਟਰਾਂ ਦੀ ਸੁਰੱਖਿਆ ਸਬੰਧੀ ਤਿੰਨ ਹਫ਼ਤਿਆਂ ’ਚ ਰੀਪੋਰਟ ਸੁਪਰੀਮ ਕੋਰਟ ਨੂੰ ਦੇਵੇਗਾ।
ਪੰਜਾਬ ਦੇ ਸਿਹਤ ਮੰਤਰੀ ਨੇ ਕੋਲਕਾਤਾ ਪੀੜਤ ਦੇ ਮਾਪਿਆਂ ਲਈ 10 ਕਰੋੜ ਰੁਪਏ ਐਕਸ-ਗ੍ਰੇਸ਼ੀਆ ਤੇ ਨਿਆਂ ਦੀ ਕੀਤੀ ਮੰਗ
ਇਸ ਕਮੇਟੀ ਵਿਚ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਜਦੋਂਕਿ ਭਾਰਤ ਸਰਕਾਰ ਦੇ ਗ੍ਰਹਿ ਤੇ ਸਿਹਤ ਸਕੱਤਰ ਵੀ ਮੈਂਬਰ ਹੋਣਗੇ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ 22 ਅਗਸਤ ਨੂੰ ਕਰਨ ਬਾਰੇ ਦਸਿਆ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਹੁਣ ਤੱਕ ਸਿਰਫ਼ ਇੱਕ ਮੁਲਜਮ ਸੰਜੇ ਰੌਏ ਨੂੰ ਹੀ ਗ੍ਰਿਫਤਾਰ ਕੀਤਾ ਜਾ ਸਕਿਆ ਹੈ ਜਦ ਕਿ ਮੈਡੀਕਲ ਕਾਲਜ਼ ਦੇ ਸਾਬਕਾ ਪ੍ਰਿੰਸੀਪਲ ਸਹਿਤ ਹੋਰਨਾਂ ਤੋਂ ਲਗਾਤਾਰ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਮਹਿਲਾ ਡਾਕਟਰ ਦੀ 8 ਅਗਸਤ ਨੂੰ ਕੋਲਕਾਤਾ ਦੇ ਆਰਜੇ ਕਰ ਮੈਡੀਕਲ ਕਾਲਜ਼ ਦੇ ਸੈਮੀਨਾਰ ਹਾਲਾਤ ਚ ਕਤਲ ਹੋ ਗਿਆ ਸੀ।