ਬਠਿੰਡਾ, 19 ਦਸੰਬਰ: ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਬੀਤੇ ਦਿਨ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਦਿੱਤੇ ਵਿਵਾਦਤ ਬਿਆਨ ਤੋਂ ਕਾਂਗਰਸ ਭੜਕਦੀ ਹੋਈ ਨਜ਼ਰ ਆ ਰਹੀ ਹੈ ਅਤੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ’ਤੇ ਜਿਲਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁਧ ਨਾਅਰੇਬਾਜ਼ੀ ਕਰਦਿਆਂ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਆਪਣੇ ਬਿਆਨ ਬਦਲੇ ਮੁਆਫ਼ੀ ਮੰਗਣ ਤੇ ਭਾਜਪਾ ਨੂੰ ਉਨ੍ਹਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਕਿਰਨਜੀਤ ਸਿੰਘ ਗਹਿਰੀ,
ਇਹ ਵੀ ਪੜ੍ਹੋ ਕਾਂਗਰਸ ਨੇ ਵਾਰਡ ਨੰਬਰ 48 ਵਿੱਚ ਪਾਰਟੀ ਉਮੀਦਵਾਰ ਮੱਖਣ ਠੇਕੇਦਾਰ ਦੇ ਹੱਕ ਵਿਚ ਆਖ਼ਰੀ ਦਿਨ ਭਖਾਈ ਚੋਣ ਮੁਹਿੰਮ
ਬਲਵੰਤ ਰਾਏ ਨਾਥ, ਹਰਪਾਲ ਸਿੰਘ ਬਾਜਵਾ ਅਤੇ ਰੁਪਿੰਦਰ ਬਿੰਦਰਾ ਆਦਿ ਨੇ ਦੋਸ਼ ਲਗਾਇਆ ਕਿ ਦੇਸ਼ ਦਾ ਸੰਵਿਧਾਨ ਬਣਾਉਣ ਵਿਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਵਿਰੁਧ ਅਜਿਹੀਆਂ ਟਿੱਪਣੀਆਂ ਕਰਕੇ ਗ੍ਰਹਿ ਮੰਤਰੀ ਨੇ ਪੂਰੇ ਦਲਿਤ ਸਮਾਜ ਦਾ ਦਿਲ ਦੁਖਾਇਆ ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਕੇਂਦਰੀ ਮੰਤਰੀ ਨੂੰ ਸੈਸ਼ਨ ਵਿੱਚੋਂ ਬਾਹਰ ਕੱਢਿਆ ਜਾਵੇ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ । ਇਸ ਮੌਕੇ ਬਲਜੀਤ ਸਿੰਘ ਯੂਥ ਆਗੂ ,ਸੁਨੀਲ ਕੁਮਾਰ, ਰੂਪ ਸਿੰਘ, ਹਰਵਿੰਦਰ ਸਿੱਧੂ, ਸਾਜਨ ਸ਼ਰਮਾ , ਸੁਰੇਸ਼ ਚੌਹਾਨ ਐਮਸੀ, ਸੁਖਦੇਵ ਸਿੰਘ, ਵਿਜੇ ਕੁਮਾਰ, ਪ੍ਰੀਤ ਮੋਹਨ ਸ਼ਰਮਾ, ਕਰਤਾਰ ਸਿੰਘ, ਜਗਰਾਜ ਸਿੰਘ, ਮਹਿੰਦਰ ਸਿੰਘ ਕਰਾੜਾ, ਅਵਤਾਰ ਸਿੰਘ, ਹਰੀ ਓਮ ਕਪੂਰ, ਗੁਰਵਿੰਦਰ ਸਿੰਘ, ਯਾਦਵਿੰਦਰ ਭਾਈਕਾ, ਰਾਜਿੰਦਰ ਗੋਪੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK