ਫ਼ਗਵਾੜਾ, 6 ਅਕਤੂੁਬਰ: ਬੀਤੀ ਸ਼ਾਮ ਹੁਸ਼ਿਆਰਪੁਰ-ਫ਼ਗਵਾੜਾ ਰੋਡ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ’ਤੇ ਸਵਾਰ ਭੈਣ-ਭਰਾ ਦੀ ਮੌਤ ਹੋ ਗਈ। ਮ੍ਰਿਤਕ ਭੈਣ-ਭਰਾ ਦੇ ਮੋਟਰਸਾਈਕਲ ਦੀ ਕੈਂਟਰ ਨਾਲ ਟੱਕਰ ਹੋ ਗਈ, ਜਿਸ ਕਾਰਨ ਦੋਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜੋਕਿ ਵਿਦੇਸ਼ ਤੋਂ ਵਾਪਸ ਆਇਆ ਸੀ, ਦੇ ਵੱਡੇ ਭਰਾ ਦੀ ਐਤਵਾਰ ਨੂੰ ਮੰਗਣੀ ਸੀ ਤੇ ਉਹ ਅਪਣੀ ਮਾਮੇ ਦੀ ਲੜਕੀ ਨੂੰ ਲੁਧਿਆਣਾ ਤੋਂ ਲੈ ਕੇ ਆ ਰਿਹਾ ਸੀ।
ਇਹ ਵੀ ਪੜ੍ਹੋ: Panchayat Election: ਜਲਾਲਾਬਾਦ ਗੋ+ਲੀ ਕਾਂਡ ’ਚ ਅਕਾਲੀ ਆਗੂਆਂ ਨੌਨੀ ਮਾਨ ਤੇ ਬੌਬੀ ਮਾਨ ਵਿਰੁਧ ਪਰਚਾ ਦਰਜ਼
ਇਹ ਵੀ ਪਤਾ ਲੱਗਿਆ ਹੈ ਕਿ ਉਕਤ ਲੜਕੀ ਦਾ ਵਿਆਹ ਵੀ ਜਨਵਰੀ ਮਹੀਨੇ ਵਿਚ ਰੱਖਿਆ ਹੋਇਆ ਸੀ। ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਸੇਵਾ ਵਾਸੀ ਪਿੰਡ ਸਿਕਰੀ ਅਤੇ ਕੁੜੀ ਦਾ ਨਾਂ ਵੀ ਗੁਰਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਲੁਧਿਆਣਾ ਦੇ ਤੌਰ ’ਤੇ ਹੋਈ ਹੈ। ਮੌਕੇ ’ਤੇ ਪੁੱਜੇ ਥਾਣਾ ਸਦਰ ਦੇ ਐਸਐਚਓ ਨੇ ਦਸਿਆ ਕਿ ਮ੍ਰਿਤਕ ਦੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਉਪਰ ਕੈਂਟਰ ਚਾਲਕ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।