Site icon Punjabi Khabarsaar

ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ

24 Views

ਜਲੰਧਰ, 4 ਮਈ: ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਜਲੰਧਰ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲੱਗਦੇ ਅਬਾਦਪੁਰ ਨੇੜੇ ਪ੍ਰੀਤ ਨਗਰ ਵਿੱਚ ਇਹ ਘਟਨਾ ਵਾਪਰੀ ਹੈ। ਇਹ ਸ਼ਹਿਰ ਦਾ ਉਹ ਇਲਾਕਾ ਜਿਸ ਵਿਚ ਪੁਲਿਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਚੋਰਾਂ ਨੇ ਪਹਿਲਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਦਾ ਮੂੰਹ ਦੂਜੇ ਪਾਸੇ ਘੁੰਮਾ ਦਿੰਦੇ ਹਨ ਫਿਰ ਉਹ ਘਰ ਵਿਚ ਦਾਖਲ ਹੁੰਦੇ ਹਨ।

ਪੰਜਾਬ ਦੇ ਵਿਤ ਮੰਤਰੀ ਨੇ ਲਗਾਇਆ ਵੱਡਾ ਦੋਸ਼, ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਜਦੋ ਘਰ ਦਾ ਨੌਕਰ ਸਵੇਰੇ ਘਰ ਬਾਹਰ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਮੇਨ ਗੇਟ ਦਾ ਤਾਲਾ ਸੜਕ ਕਿਨਾਰੇ ਪਿਆ ਹੁੰਦਾ ਹੈ। ਉਸ ਨੌਕਰ ਵੱਲੋ ਇਸ ਦੀ ਜਾਣਕਾਰੀ ਗਾਇਕ ਮਾਸਟਰ ਸਲੀਮ ਦੇ ਪੀਏ ਅਭਿਸ਼ੇਕ ਨੂੰ ਦਿੱਤੀ ਜਾਂਦੀ ਹੈ। ਪੀਏ ਅਭਿਸ਼ੇਕ ਦਾ ਕਹਿਣਾ ਹੇ ਕਿ ਚੋਰ ਘਰ ਤੋਂ 50000 ਦੀ ਨਕਦੀ ਅਤੇ ਵੱਡਾ ਇੰਨਵਰਟਰ ਚੁੱਕ ਕੇ ਲੈ ਗਏ। ਹੋਰ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖ਼ਬਰ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version