ਸੀ.ਆਈ.ਏ—2 (ਅਬੋਹਰ) ਦੀ ਟੀਮ ਨੇ 2 ਮੁਲਜਮਾਂ ਨੂੰ ਕਾਬੂ ਕਰਕੇ 2 ਨਜਾਇਜ ਪਿਸਟਲ ਕੀਤੇ ਬਰਾਮਦ
ਫਾਜਿਲਕਾ, 13 ਨਵੰਬਰ : ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਬਲਕਾਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਰੁਪਿੰਦਰ ਸਿੰਘ ਇੰਚਾਰਜ ਸੀ.ਆਈ.ਏ—2 (ਅਬੋਹਰ) ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਦੋ ਪਿਸਤੌਲਾਂ ਸਹਿਤ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਮੁਲਜਮਾਂ ਨੇ ਇੰਨ੍ਹਾਂ ਨਜਾਇਜ਼ ਹਥਿਆਰਾਂ ਨਾਲ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।
ਇਹ ਵੀ ਪੜ੍ਹੋਕੇਂਦਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ Z ਸਕਿਊਰਟੀ ਵਾਪਸ ਲਈ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੁਰਜੀਤ ਸਿੰਘ ਉਰਫ ਜੀਤਾ ਵਾਸੀ ਰਾਣੀ ਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਲ ਰਿਆਮ ਨਗਰ ਅਬੋਹਰ ਬਾਹਰਲੀ ਸਟੇਟ ਤੋਂ ਨਜਾਇਜ ਅਸਲਾ ਲਿਆ ਕੇ ਵੇਚਦਾ ਹੈ। ਮੁਖਬਰ ਦੇ ਦੱਸੇ ਅਨੁਸਾਰ ਪੁਲਿਸ ਟੀਮ ਨੇ ਮੁਲਜਮ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ 30 ਬੋਰ ਸਮੇਤ ਮੈਗਜੀਨ ਅਤੇ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 08 ਜਿੰਦਾ ਰੌਂਦ ਬਰਾਮਦ ਕੀਤੇ ਗਏੇ ਹਨ।
ਇਹ ਵੀ ਪੜ੍ਹੋਧਮਕ ਬੇਸ ਵਾਲੇ ‘ਮੁੱਖ ਮੰਤਰੀ’ ਨੂੰ ਲੰਮਾ ਪਾ ਕੇ ਕੁੱਟਣ ਵਾਲੇ ਪੰਜਾਬ ਪੁਲਿਸ ਦੇ ਦੋਨੋਂ ਥਾਣੇਦਾਰ ਮੁਅੱਤਲ
ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਦੋਸ਼ੀ ਪਾਸੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਜੀਤ ਸਿੰਘ ਉਕਤ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ। ਤਫਤੀਸ਼ ਦੌਰਾਨ ਮੁਕੱਦਮਾ ਵਿੱਚ ਅਕਾਸ਼ ਉਰਫ ਗੋਲੂ ਪੰਡਿਤ ਪੁੱਤਰ ਅਵਨੀਸ਼ ਤਿਵਾੜੀ ਵਾਸੀ ਜ਼ੋਹੜੀ ਮੰਦਿਰ ਅਬੋਹਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੋ ਮੈਗਜੀਨ ਅਤੇ 11 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਮੁਲਜਮਾਂ ਵੱਲੋਂ ਇਸ ਨਜਾਇਜ ਅਸਲੇ ਦੀ ਵਰਤੋਂ ਆਪਣੇ ਕਿਸੇ ਦੁਸ਼ਮਣਾ ਨੂੰ ਮਾਰਨ ਲਈ ਕੀਤੀ ਜਾਣੀ ਸੀ। ਮੁਲਜਮਾਂ ਖਿਲਾਫ ਪਹਿਲਾਂ ਵੀ ਨਜਾਇਜ ਅਸਲੇ ਅਤੇ ਇਰਾਦਾ ਕਤਲ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਕਈ ਮੁਕੱਦਮੇ ਦਰਜ ਹਨ।