ਸ਼੍ਰੀ ਮੁਕਤਸਰ ਸਾਹਿਬ, 17 ਫਰਵਰੀ: ਕਾਊਟਰ ਇੰਟੈਲੀਜੈਸ ਬਠਿੰਡਾ ਅਤੇ ਜਿਲਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਇੱਕ ਸਾਝੇ ਆਪ੍ਰੇਸਨ ਵਿੱਚ ਬਠਿੰਡਾ ਦੇ ਦੁਰਗਾ ਟਰੇਡਰਸ ਦੇ ਨਾਮ ਉਪਰ ਦੁਕਾਨ ਚਲਾਉਣ ਵਾਲੇ ਵਪਾਰੀ ਸੰਦੀਪ ਕੁਮਾਰ ਤੋਂ ਖੁਦ ਨੂੰ ਲਾਰੈਂਸ ਬਿਸਨੋਈ ਗੈਗ ਦਾ ਮੈਂਬਰ ਦੱਸ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿਚ ਇੰਨ੍ਹਾਂ ਮੁਲਜਮਾਂ ਦੇ ਵਿਰੁਧ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਅ/ਧ 386/506 ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਬਗਲਾਮੁਖੀ ਧਾਮ ਲੁਧਿਆਣਾ ਵਿਖੇ ਮੱਥਾ ਟੇਕਿਆ
ਮਾਮਲੇ ਦੀ ਜਾਣਕਾਰੀ ਦਿੰਦਿਆਂ ਕਾਂਊਟਰ ਇੰਟੈਲੀਜੈਸ ਬਠਿੰਡਾ ਦੀ ਏ ਆਈ ਜੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਫ਼ਿਰੌਤੀ ਦਾ ਮਾਸਟਰ ਮਾਈਡ ਸੰਦੀਪ ਕੁਮਾਰ ਦੀ ਦੁਕਾਨ ਉਪਰ ਕੰਮ ਕਰਨ ਵਾਲਾ ਲੜਕਾ ਸਤਨਾਮ ਸਿੰਘ ਉਰਫ ਸੁੱਖੀ ਵਾਸੀ ਪਿੰਡ ਮਚਾਕੀ ਕਲਾਂ ਜਿਲਾ ਫਰੀਦਕੋਟ ਹਾਲ ਅਬਾਦ ਗਲੀ ਨੰ: 5 ਪਰਸਰਾਮ ਨਗਰ ਬਠਿੰਡਾ ਹੀ ਨਿਕਲਿਆ ਹੈ। ਸਤਨਾਮ ਨੇ ਆਪਣੇ ਇੱਕ ਸਾਥੀ ਮਹਿੰਦਰ ਸਿੰਘ ਵਾਸੀ ਬਿਜਲੀ ਕਲੌਨੀ ਸਤੀਪੁਰਾ ਜਿਲਾ ਹਨੂੰਮਾਨਗੜ ਰਾਜਸਥਾਨ ਹਾਲ ਵਾਸੀ ਰੇਲਵੇ ਕੁਆਟਰ ਬਠਿੰਡਾ ਜੋ ਕਿ ਰੇਲਵੇ ਦੇ ਇਲੈਕਟਰੀਸਿਟੀ ਵਿਭਾਗ ਵਿੱਚ ਨੌਕਰੀ ਕਰਦਾ ਹੈ, ਨਾਲ ਮਿਲ ਕੇ ਇਹ ਯੋਜਨਾ ਘੜੀ ਸੀ।
ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਦਾ IIT Mains ਵਿੱਚੋਂ 99.99% ਅੰਕਾਂ ਨਾਲ ਪੰਜਾਬ ’ਚ ਪਹਿਲਾ ਸਥਾਨ
ਇਸ ਯੋਜਨਾ ਦੇ ਤਹਿਤ ਉਨ੍ਹਾਂ ਸੰਦੀਪ ਕੁਮਾਰ ਨੂੰ ਡਰਾਧਮਕਾ ਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਸਬੰਧੀ ਕਾਰਵਾਈ ਕਰਦਿਆਂ ਕਾਊਟਰ ਇੰਟੈਲੀਜੈਸ ਬਠਿੰਡਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਜਿਲਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਨਾਲ ਮਿਲ ਕੇ ਸਾਝਾ ਆਪ੍ਰੇਸ਼ਨ ਚਲਾ ਕੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਸ ਦੀ ਮਦਦ ਨਾਲ ਦੋਵਾਂ ਮੁਲਜਮਾਂ ਨੂੰ ਕਾਬੂ ਕੀਤਾ। ਇੰਨ੍ਹਾਂ ਕੋਲੋਂ ਤਿੰਨ ਮੋਬਾਇਲ ਫੋਨ, ਫਿਰੌਤੀ ਲਈ ਵਰਤਿਆ ਗਿਆ ਕੀਪੈਡ ਵਾਲਾ ਮੋਬਾਇਲ ਫੋਨ ਸਮੇਤ ਵੋਡਾਫੋਨ ਕੰਪਨੀ ਦਾ ਸਿੰਮ ਅਤੇ ਇੱਕ ਬੁੱਲਟ ਮੋਟਰਸਾਇਕਲ ਬ੍ਰਾਮਦ ਕੀਤਾ।
Share the post "ਗੈਗਸਟਰ ਲਾਰੈਸ ਬਿਸਨੋਈ ਦੇ ਨਾਂ ’ਤੇ 30 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਕਾਬੂ"