Site icon Punjabi Khabarsaar

ਪ੍ਰਾਈਵੇਟ ਬੱਸ ਦੀ ਚਪੇਟ ’ਚ ਆਉਣ ਕਾਰਨ ਦੋ ਭਰਾਵਾਂ ਦੀ ਹੋਈ ਮੌ+ਤ

271 Views

ਬਰਨਾਲਾ, 14 ਨਵੰਬਰ: ਬੀਤੀ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ ’ਤੇ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਦੀ ਚਪੇਟ ’ਚ ਆਉਣ ਕਾਰਨ ਦੋ ਭਰਾਵਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਫ਼ਰਾਰ ਹੋ ਗਿਆ। ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜੋਕਿ ਆਰਬਿਟ ਕੰਪਨੀ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਭਦੋੜ ਦੇ ਰਹਿਣ ਵਾਲੇ ਸਨ, ਜੋਕਿ ਆਪਣੀ ਬਰਨਾਲਾ ਵਿਚ ਸਥਿਤ ਰਿਸ਼ਤੇਦਾਰੀ ’ਚ ਮਿਲਕੇ ਮੋਟਰਸਾਈਕਲ ਉਪਰ ਘਰ ਜਾ ਰਹੇ ਸਨ।

25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਹੋਮ ਗਾਰਡ ਦੇ ਵਲੰਟੀਅਰ ਤੇ ਸਿਪਾਹੀ ਸਹਿਤ ਤਿੰਨ ਵਿਰੁੱਧ ਵਿਜੀਲੈਂਸ ਵੱਲੋਂ ਕੇਸ ਦਰਜ

ਇਸ ਦੌਰਾਨ ਤਰਕਸ਼ੀਲ ਤੋਂ ਉਕਤ ਬੱਸ ਬਰਨਾਲਾ ਬੱਸ ਅੱਡੇ ਨੂੰ ਆ ਰਹੀ ਸੀ ਜਦਕਿ ਮੋਟਰਸਾਈਕਲ ਸਵਾਰ ਇੱਧਰੋਂ ਜਾ ਰਹੇ ਸਨ। ਰਾਸਤੇ ਵਿਚ ਇੱਕ ਕਾਰ ਨੂੰ ਓਵਰਟੇਕ ਕਰਦੇ ਹੋਏ ਬੱਸ ਨੇ ਮੋਟਰਸਾਈਕਲ ਸਵਾਰ ਦੋਨਾਂ ਭਰਾਵਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਤੇ ਮੌਕੇ ’ਤੇ ਹੀ ਮੌਤ ਹੋ ਗਈ। ਇਹ ਘਟਨਾ ਇੱਥੇ ਨਜਦੀਕ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ। ਮ੍ਰਿਤਕਾਂ ਦੇ ਪਿਤਾ ਜਗਸੀਰ ਸਿੰਘ ਦੇ ਬਿਆਨਾਂ ਉਪਰ ਬਰਨਾਲਾ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਮੁਲਜਮ ਡਰਾਈਵਰ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਪਿੰਡ ਦੇ ਲੋਕਾਂ ਵੱਲੋਂ ਅੱਜ ਰੋਸ਼ ਵੀ ਪ੍ਰਗਟ ਕੀਤਾ ਗਿਆ।

 

Exit mobile version