Site icon Punjabi Khabarsaar

Ludhiana News: ਦੋ ਦਿਨ ਪਹਿਲਾਂ ਵਿਆਹੀ ਨਵਵਿਆਹੁਤਾ ਨੇ ਸਹੁਰੇ ਘਰ ’ਚ ਲਿਆ ਫ਼ਾ+ਹਾ

ਲੁਧਿਆਣਾ, 11 ਦਸੰਬਰ: Ludhiana News:ਵਿਆਹ ਦੇ ਦੋ ਦਿਨਾਂ ਬਾਅਦ ਹੀ ਸਹੁਰੇ ਘਰ ਆ ਕੇ ਇੱਕ ਨਵਵਿਆਹੁਤਾ ਵੱਲੋਂ ਫ਼ਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਆਰਤੀ (18 ਸਾਲ) ਦੇ ਤੌਰ ’ਤੇ ਹੋਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਘਟਨਾ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਸਿਵ ਸੰਕਰ ਕਲੌਨੀ ਵਿਚ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਹੀ ਧਰਮਪੁਰਾ ਮੁਹੱਲੇ ‘ਚ ਰਹਿਣ ਵਾਲੀ ਆਰਤੀ ਦਾ ਸਿਵ ਸੰਕਰ ਕਲੌਨੀ ਦੇ ਤਾਰਿਸ਼ ਵਰਮਾ (21 ਸਾਲ) ਨਾਲ 7 ਦਸੰਬਰ ਨੂੰ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ Bathinda News: ਮੁਲਜਮਾਂ ਨੂੰ ਫ਼ੜਣ ਲਈ ‘ਮੁਦਈ’ ਤੋਂ 10 ਹਜ਼ਾਰ ਦੀ ਰਿਸ਼ਵਤ ਲੈਂਦਾ ‘ਥਾਣੇਦਾਰ’ ਵਿਜੀਲੈਂਸ ਨੇ ਫ਼ੜਿਆ

ਪ੍ਰਵਾਰ ਮੁਤਾਬਕ ਸਭ ਕੁੱਝ ਠੀਕ ਠਾਕ ਸੀ ਤੇ 9 ਦਸੰਬਰ ਨੂੰ ਤਾਰਿਸ਼ ਆਪਣੀ ਪਤਨੀ ਨੂੰ ਉਸਦੇ ਪੇਕੇ ਘਰ ਫ਼ੇਰਾ ਪਵਾ ਕੇ ਲਿਆਇਆ ਸੀ। ਇਸ ਦੌਰਾਨ ਜਦ ਵਾਪਸ ਸਹੁਰੇ ਪੁੱਜੀ ਤਾਂ ਆਰਤੀ ਆਉਂਦੇ ਹੀ ਸਾਰ ਹੀ ਆਪਣੇ ਕੱਪੜੇ ਬਦਲਣ ਲਈ ਕਹਿ ਕੇ ਘਰ ਦੇ ਉਪਰ ਚੁਬਾਰੇ ਵਿਚ ਪੁੱਜੀ, ਜਿੱਥੇ ਉਸਨੇ ਅੰਦਰੋ ਕੁੰਡੀ ਲਗਾ ਕੇ ਫ਼ਾਹਾ ਲਗਾ ਲਿਆ। ਪ੍ਰਵਾਰ ਵਾਲਿਆਂ ਮੁਤਾਬਕ ਕਾਫ਼ੀ ਚਿਰ ਬਾਅਦ ਵੀ ਬਾਹਰ ਨਾ ਆਉਣ ’ਤੇ ਜਦ ਉਸਨੂੰ ਅਵਾਜ਼ ਮਾਰੀ ਤਾਂ ਕੋਈ ਜਵਾਬ ਨਹੀਂ ਆਇਆ ਜਦ ਜਾ ਕੇ ਦੇਖਿਆ ਤਾਂ ਇਹ ਘਟਨਾ ਵਾਪਰੀ ਪਈ ਸੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version