ਨਵੀਂ ਦਿੱਲੀ, 19 ਦਸੰਬਰ: ਬੀਤੇ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਥਿਤ ਤੌਰ ’ਤੇ ਡਾ ਭੀਮ ਰਾਓ ਅੰਬੇਦਕਰ ਬਾਰੇ ਗਲਤ ਟਿੱਪਣੀ ਕਰਨ ਦੇ ਮੁੱਦੇ ਨੂੰ ਲੈ ਕੇ ਚੱਲ ਰਿਹਾ ਹੰਗਾਮਾ ਹੁਣ ਹੋਰ ਵੀ ਗਰਮਾ ਗਿਆ। ਵੀਰਵਾਰ ਨੂੰ ਸੰਸਦ ਦਾ ਸ਼ੈਸਨ ਸ਼ੁਰੂ ਹੁੰਦੇ ਹੀ ਕਾਂਗਰਸ ਤੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ਨੂੰ ਲੈਕੇ ਪ੍ਰਦਰਸਨ ਸ਼ੁਰੂ ਕਰ ਦਿੱਤਾ। ਇਸ ਪ੍ਰਦਰਸ਼ਨ ਦੌਰਾਨ ਖ਼ੂੁਬ ਹੰਗਾਮਾ ਹੋਇਆ ਤੇ ਦੋਨਾਂ ਧਿਰਾਂ ਨੇ ਇੱਕ ਦੂਜੇ ਉਪਰ ਧੱਕਾਮੁੱਕੀ ਦੇ ਦੋਸ਼ ਲਗਾਏ। ਇਸ ਹੰਗਾਮੇ ਦੌਰਾਨ ਭਾਜਪਾ ਦੇ ਇੱਕ ਐਮ.ਪੀ ਪ੍ਰਤਾਪ ਚੰਦ ਸਾਰੰਗੀ ਧਰਤੀ ’ਤੇ ਡਿੱਗਣ ਕਾਰਨ ਜਖ਼ਮੀ ਹੋ ਗਏ, ਜਿਸਨੂੰ ਤੁਰੰਤ ਐਬੂਲੈਂਸ ਦੇ ਰਾਹੀਂ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ ਨਿਗਮ ਚੋਣਾਂ: ਵੋਟਾਂ ਤੋਂ ਪਹਿਲਾਂ ਆਪ ਤੇ ਅਕਾਲੀ ਦਲ ਦੇ ਸਮਰਥਕਾਂ ’ਚ ਚੱਲੇ ਘਸੁੰਨ-ਮੁੱਕੇ
ਸਾਰੰਗੀ ਨੇ ਹਸਪਤਾਲ ਜਾਂਦਿਆਂ ਦੋਸ਼ ਲਗਾਇਆ ਕਿ ਉਹ ਸੰਸਦ ਦੇ ਬਾਹਰ ਪੌੜੀਆਂ ਉਪਰ ਖੜਾ ਹੋਇਆ ਸੀ ਤੇ ਇਸ ਦੌਰਾਨ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਐਮ.ਪੀ ਨੂੰ ਧੱਕਾ ਮਾਰਿਆਂ, ਜੋ ਉਸਦੇ ਉਪਰ ਡਿੱਗ ਪਿਆ ਤੇ ਉਹ ਹੇਠਾਂ ਡਿੱਗ ਪਿਆ। ਜਿਸ ਕਾਰਨ ਉਸਦੇ ਸਿਰ ਉਪਰ ਸੱਟ ਲੱਗੀ ਹੈ। ਉਧਰ ਕਾਂਗਰਸ ਦੇ ਮੈਂਬਰਾਂ ਨੇ ਵੀ ਭਾਜਪਾ ਉਪਰ ਦੋਸ਼ ਲਗਾਇਆ ਹੈ ਕਿ ਪ੍ਰਿਅੰਕਾ ਗਾਂਧੀ ਤੇ ਮਲਿਕਰੁਜਨੇ ਖੜਗੇ ਨਾਲ ਧੱਕਾਮੁੱਕੀ ਕੀਤੀ ਗਈ। ਉਧਰ ਵਿਵਾਦ ਵਧਦਾ ਦੇਖ ਸਦਨ ਨੂੰ ਦੁਪਿਹਰ 2 ਵਜੇਂ ਤੱਕ ਮੁਲਤਵੀਂ ਕਰ ਦਿੱਤਾ ਗਿਆ। ਫ਼ਿਲਹਾਲ ਇਸ ਮੁੱਦੇ ਦਾ ਹਾਲੇ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK