👉ਵੀਡੀਓ ਹੋਈ ਵਾਈਰਲ
ਸ਼੍ਰੀ ਅੰਮ੍ਰਿਤਸਰ ਸਾਹਿਬ, 4 ਦਸੰਬਰ: ਪੰਜਾਬ ਪੁਲਿਸ ਦੇ ਆਈਜੀ ਪਰਮਰਾਜ਼ ਸਿੰਘ ਉਮਰਾਨੰਗਲ ਦੀ ਸ੍ਰਰਪਸਤੀ ਹੇਠ ਪਿਛਲੇ ਦਿਨੀਂ ਕਰਵਾਇਆ ਗਿਆ ‘ਮੇਲਾ ਉਮਰਾਨੰਗ ਦਾ’ ਦੇ ਵਿਚ ਇੱਕ ਐਂਕਰ ਕੁੜੀ ਵੱਲੋਂ ਪੰਜਾਬੀ ਫ਼ਿਲਮਾਂ ਦੇ ਚਰਚਿਤ ਕਲਾਕਾਰ ਹੌਬੀ ਧਾਲੀਵਾਲ ਨੂੰ ਖ਼ਰੀਆਂ-ਖ਼ਰੀਆਂ ਸੁਣਾਉਣ ਦੀ ਇੱਕ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਲੰਘੀ 30 ਤੇ 1 ਦਸੰਬਰ ਨੂੰ ਹੋਏ ਦੋ ਰੋਜ਼ਾ 18ਵੇਂ ਮੇਲੇ ਵਿਚ ਪਹਿਲਾਂ ਦੀ ਤਰ੍ਹਾਂ ਹੌਬੀ ਧਾਲੀਵਾਲ ਵੀ ਪੁੱਜਿਆ ਹੋਇਆ ਸੀ। ਜਦੋਂਕਿ ਐਂਕਰ ਦੇ ਤੌਰ ’ਤੇ ਬਲਜੀਤ ਕੌਰ ਜੌਹਲ ਵੱਲੋਂ ਸਟੇਜ਼ ਸੰਭਾਲੀ ਹੋਈ ਸੀ।
ਇਹ ਵੀ ਪੜ੍ਹੋ ਕਾਲਾ ਪਾਣੀ ਦੇ ਮੋਰਚੇ ਅਤੇ ਲੁਧਿਆਣਾ ਦੇ ਪ੍ਰਸ਼ਾਸਨ ’ਚ ਬਣੀ ਮੁੱਦਿਆਂ ’ਤੇ ਸਹਿਮਤੀ
ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਨਾਂ ਵਿਚ ਨੌਕ-ਝੌਕ ਹੋਈ ਸੀ। ਜਿਸਤੋਂ ਬਾਅਦ ਇਸ ਐਂਕਰ ਦੇ ਵੱਲੋਂ ਕਹੇ ਗਏ ਸ਼ਬਦਾਂ ਦੀ ਵੀਡੀਓ ਵਾਈਰਲ ਹੋਈ ਹੈ। ਜਿਸਦੇ ਵਿਚ ਉਸਨੇ ਹੋਬੀ ਧਾਲੀਵਾਲ ਉਪਰ ਦੋਸ਼ ਲਗਾਉਂਦਿਆਂ ਕਿਹਾ, ਉਹ ਹਮੇਸ਼ਾ ਮੇਰੇ ਨੁਕਸ ਕੱਢਦੇ ਨੇ ਸੋ ਇਹ ਉਮਰਾਨੰਗਲ ਵਾਲਾ ਮੇਰਾ ਆਖਰੀ ਮੇਲਾ ਹੈ, ਇਸਤੋਂ ਬਾਅਦ ਮੈਂ ਨਹੀਂ ਆਵਾਂਗੀ, ਉਹਦਾ ਕਾਰਨ ਸਿਰਫ ਹੋਬੀ ਧਾਲੀਵਾਲ ਹੋਣਗੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਹੋਬੀ ਧਾਲੀਵਾਲ ਨੂੰ ਇਹ ਨਹੀਂ ਪਤਾ ਕੁੜੀ ਨੂੰ ਇੱਜ਼ਤ ਮਾਨ ਕਿੱਦਾਂ ਦਈਦਾ ਹੈ।
ਇਹ ਵੀ ਪੜ੍ਹੋ Attack on sukhbir badal:ਧਾਰਮਿਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਉਪਰ ਚਲਾਈ ਗੋਲੀ, ਹਮਲਾਵਾਰ ਮੌਕੇ ’ਤੇ ਕਾਬੂ
ਉਸਨੇ ਅੱਗੇ ਇਹ ਵੀ ਕਿਹਾ ਕਿ ਬੇਸ਼ੱਕ ਉਹ ਲੱਖ ਫਿਲਮਾਂ ਕਰ ਲੈਣ ਪਰ ਜੇਕਰ ਤੁਸੀਂ ਇੱਕ ਔਰਤ ਨੂੰ, ਇੱਕ ਧੀ ਨੂੰ, ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਕਹਾਉਣ ਦੇ ਵੀ ਲਾਇਕ ਨਹੀਂ। ਹਾਲਾਂਕਿ ਇਸ ਮੇਲੇ ਦੀ ਇੱਕ ਹੋਰ ਵੀਡੀਓ ਵਿਚ ਹੌਬੀ ਧਾਲੀਵਾਲ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਹ ਪੰਜਾਬੀ ਬੋਲੀ ਤੇ ਪੰਜਾਬੀ ਧੀਆਂ-ਭੈਣਾਂ ਦੀ ਇੱਜਤ ਕਰਨਾ ਬਾਖੂਬੀ ਜਾਣਦਾ ਹਾਂ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਉਕਤ ਵਿਵਾਦਤ ਆਈਜੀ ਕੋਟਕਪੂਰਾ ਗੋਲੀ ਕਾਂਡ ਵਿਚ ਜੇਲ੍ਹ ਵਿਚ ਵੀ ਰਹਿ ਚੁੱਕੇ ਹਨ ਅਤੇ ਹੁਣ ਉਸਨੂੰ ਉਚ ਅਦਾਲਤ ਦੇ ਆਦੇਸ਼ਾਂ ਉਪਰ ਬਹਾਲ ਕੀਤਾ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK