ਬਠਿੰਡਾ,11 ਮਾਰਚ: ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿਲੋਂ ਦੀ ਦੇਖ ਰੇਖ ਹੇਠ 10 ਤੋ 16 ਮਾਰਚ ਤੱਕ ਵਿਸ਼ਵ ਗਲੂਕੋਮਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਸਿਵਲ ਸਰਜ਼ਨ ਡਾ ਢਿੱਲੋਂ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਮੀਨਾਕਿਸ਼ੀ ਸਿੰੰਗਲਾ ਦੁਆਰਾ ਬੈਨਰ ਜਾਰੀ ਕੀਤਾ ਗਿਆ। ਇਸ ਮੌਕੇ ਡਾ ਢਿੱਲੌ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਲੂਕੋਮਾ ਅੱਖਾਂ ਦੀ ਬਿਮਾਰੀ ਹੈ ਜ਼ੋ ਕਿ ਅੱਖਾਂ ਵਿੱਚਲੇ ਫਲਿਊਡ ਦੇ ਪ੍ਰੈਸ਼ਰ ਦੇ ਦਬਾਅ ਦੇ ਵਧਣ ਕਾਰਣ ਹੁੰਦੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਚੱਲ ਜਾਵੇ ਅਤੇ ਇਸਦਾ ਇਲਾਜ ਕਰਵਾ ਲਿਆ ਜਾਵੇ ਤਾਂ ਇਸ ਬਿਮਾਰੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਟਾਈਰ ਫਟਣ ਕਾਰਨ ਬੱਸ ਡਿਵਾਈਡਰ ’ਤੇ ਚੜ੍ਹੀ, ਅੱਧੀ ਦਰਜ਼ਨ ਸਵਾਰੀਆਂ ਜਖਮੀ
ਜਿਲ੍ਹਾ ਟੀਕਾਕਰਨ ਅਫਸਰ ਅਤੇ ਨੈਸ਼ਨਲ ਪ੍ਰੋਗਰਾਮ ਕੰਟਰੌਲ ਫਾਰ ਬਲਾਇਡਨੈਸ ਅਫਸਰ ਡਾ ਮੀਨਾਕਿਸ਼ੀ ਸਿੰਗਲਾ ਨੇ ਦੱਸਿਆ ਕਿ ਇਸ ਹਫਤੇ ਜਿਲ੍ਹਾ ਬਠਿੰਡਾ ਦੇ ਵੱਖ ਵੱਖ ਸੀ ਐਚ ਸੀ, ਸਿਵਲ ਹਸਪਤਾਲ, ਐਸ ਡੀ ਐਚ ਅਤੇ ਜਨਤਕ ਥਾਵਾ ਉਪਰ ਗਲੂਕੋਮਾਂ ਬਿਮਾਰੀ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ, ਡੀ ਪੀ ਐਮ ਗਾਇਤਰੀ, ਗਗਨਦੀਪ ਸਿੰਘ ਭੁੱਲਰ ਬੀ ਈ ਈ, ਬਲਦੇਵ ਸਿੰਘ ਡਬਲਿਯੂ ਏ, ਮੁਕੇਸ਼ ਕੁਮਾਰ ਕੰਪਿਊਟਰ ਅਪਰੇਟਰ ਹਾਜ਼ਰ ਸਨ।
Share the post "ਸਿਹਤ ਵਿਭਾਗ ਵੱਲੋਂ 10 ਤੋ 16 ਮਾਰਚ ਤੱਕ ਮਨਾਇਆ ਜਾ ਰਿਹਾ ਵਿਸ਼ਵ ਗਲੂਕੋਮਾਂ ਹਫਤਾ"