ਚੰਡੀਗੜ੍ਹ, 8 ਦਸੰਬਰ: ਅੱਜ ਕਾਂਗਰਸ ਪਾਰਟੀ ਵਲੋਂ ਚੰਡੀਗੜ ਚ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਤੇ ਯੂਥ ਕਾਂਗਰਸ ਦੇ ਇੰਚਾਰਜ ਰਿਸ਼ੇਦਰ ਸਿੰਘ ਮਾਹਰ ਦੀ ਅਗਵਾਈ ਹੇਠ ਪ੍ਰੈਸ ਕਾਨਫਰੈਂਸ ਕੀਤੀ ਗਈ ਜਿਸ ਵਿਚ ਉਨ੍ਹਾਂ ਸੱਤਾਧਾਰੀ ਪਾਰਟੀ ਉਪਰ ਤਿੱਖੇ ਨਿਸ਼ਾਨੇ ਲਗਾੳਂੁਦਿਆਂ ਦਾਅਵਾ ਕੀਤਾ ਕਿ ਸਰਕਾਰ ਹੁਣ ਤੱਕ ਆਪਣੈ ਚੋਣ ਵਾਅਦਿਆਂ ਉਪਰ ਪੂਰਾ ਉਤਰਨ ਵਿਚ ਅਸਫ਼ਲ ਰਹੀ ਹੈ, ਜਦੋਕਿ ਸੂੂਬੇ ਵਿਚ ਆਪ ਦੀ ਸਰਕਾਰ ਬਣਿਆਂ ਪੌਣੇ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਕਈ ਜ਼ਿਲਿਆਂ ਵਿਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ।
ਇਹ ਵੀ ਪੜ੍ਹੋ SKM News: 101 ਕਿਸਾਨਾਂ ਨੇ ਮੁੜ ਕੀਤਾ ਦਿੱਲੀ ਵੱਲ ਕੂਚ, ਬਾਰਡਰ ’ਤੇ ਅੱਗੇ ਡਟੀ ਹਰਿਆਣਾ ਪੁਲਿਸ, ਮਾਹੌਲ ਤਨਾਅਪੂਰਨ
ਇਸ ਲਈ ਉਨ੍ਹਾਂ ਪੰਜਾਬ ਦੇ ਨਾਗਰਿਕਾਂ ਨੂੰ ਕਿਹਾ ਕਿ ਜਦੋ ਵੀ ਆਪ ਪਾਰਟੀ ਦਾ ਕੋਈ ਵਲੰਟੀਅਰ ਜਾ ਵਿਧਾਇਕ ਤੁਹਾਡੇ ਕੋਲ ਆਉਂਦਾ ਹੈ ਤਾਂ ਉਸਨੂੰ ਸਵਾਲ ਕੀਤੇ ਜਾਣ ਕਿ ਕੀਤੇ ਵਾਅਦਿਆਂ ਨੂੰ ਪੂਰਾ ਕਿਉਂ ਨਹੀਂ ਕੀਤਾ ਗਿਆ ਤਾਂ ਜੋ ਕਿ ਸੱਤਾਧਾਰੀ ਪਾਰਟੀ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕ ਚੁਪ ਨਹੀਂ ਬੈਠਣ ਵਾਲੇ ਨਹੀਂ ਹਨ। ਮੋਹਿਤ ਮਹਿੰਦਰਾ ਨੇ ਪੱਤਰਕਾਰਾਂ ਨੇ ਕਿਹਾ ਕਿ 10 ਤਾਰੀਖ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਿਰਾਓ ਕਰਕੇ ਧਰਨਾ ਦਿਆਂਗੇ। ਉਨ੍ਹਾਂ ਕਿਹਾ ਕਿ ਇਸ ਧਰਨੇ ਦਾ ਨਾਮ ਯੂਥ ਕਾਂਗਰਸ ਵਲੋਂ ’ਨੌਕਰੀ ਦਿਓ -ਨਸ਼ਾ ਨਹੀ’ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ ਵਿਆਹੁਤਾ ਪ੍ਰੇਮਿਕਾ ਦਾ ਕ+ਤਲ ਕਰਨ ਤੋਂ ਬਾਅਦ ਪ੍ਰੇਮੀ ਨੇ ਕੀਤੀ ਖ਼ੁਦ+ਕਸ਼ੀ
ਉਹਨਾਂ ਇਹ ਵੀ ਕਿਹਾ ਕਿ ਆਪ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਦਿਖਾ ਕੇ ਗੰਦਲਾ ਪੰਜਾਬ ਬਣਾ ਰਹੇ ਹਨ। ਮੋਹਿਤ ਮਹਿੰਦਰਾ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਗਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਹੀ ਫਸਲ ਵੇਚਣ ਚ ਅਨੇਕਾਂ ਤਰਾਂ ਦੀਆਂ ਔਕੜਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਇਸਤੋਂ ਸਾਫ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦਾ ਮੁੱਖ ਕਿੱਤਾ ਜੇਕਰ ਅਨੇਕਾ ਤਰਾਂ ਦੀਆਂ ਔਕੜਾਂ ਵਿਚੋ ਗੁਜਰ ਰਿਹਾ ਹੈ ਤਾਂ ਦੂਜੇ ਰੋਜਗਾਰ ਕਿੱਤਿਆ ਦਾ ਕੀ ਬਣੇਗਾ। ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਪੰਜਾਬ ਬਾਰੇ ਸੋਚਣ ਤਾਂ ਜੋ ਕਿ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਸਕੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK