ਚੰਡੀਗੜ੍ਹ, 3 ਨਵੰਬਰ: ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਅੱਜ ਆਪਣੇ ਢਾਂਚੇ ਵਿੱਚ ਵਿਸਥਾਰ ਕਰਦਿਆਂ 383 ਨਵੇਂ ਬਲਾਕ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਅਤੇ ਆਮ ਆਦਮੀ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਬੁੱਧਰਾਮ ਦੇ ਦਸਤਖਤਾਂ ਹੇਠ ਜਾਰੀ ਇਸ ਲਿਸਟ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਬਲਾਕ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਪਿਛਲੇ ਦਿਨੀ ਬਲਾਕ ਪ੍ਰਧਾਨਾਂ ਦੀ ਐਲਾਨੀ ਗਈ ਪਹਿਲੀ ਲਿਸਟ ਦੀ ਤਰਜ ‘ਤੇ ਹੀ ਇਸ ਵਾਰ ਵੀ ਇੱਕ ਹਲਕੇ ਦੇ ਵਿੱਚ ਇੱਕ ਦਰਜਨ ਤੋਂ ਲੈ ਕੇ ਡੇਢ ਦਰਜਨ ਤੱਕ ਬਲਾਕ ਪ੍ਰਧਾਨ ਬਣਾਏ ਗਏ ਹਨ।
ਰਾਜਸਥਾਨ ਚੋਣਾਂ ‘ਚ ਪੰਜਾਬ ਵਿਚੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸਰਗਰਮ ਹੋਇਆ ਐਕਸਾਈਜ਼ ਵਿਭਾਗ
ਪਾਰਟੀ ਦੇ ਅਹੁਦੇਦਾਰਾਂ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਪਾਰਟੀ ਅਹੁਦੇਦਾਰ ਵੱਧ ਤੋਂ ਵੱਧ ਲੋਕਾਂ ਦੇ ਸੰਪਰਕ ਵਿੱਚ ਆ ਸਕਣ । ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਬਲਾਕ ਪ੍ਰਧਾਨਾਂ ਦਾ ਢਾਂਚਾ ਭੰਗ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ 1500 ਦੇ ਕਰੀਬ ਬਲਾਕ ਪ੍ਰਧਾਨਾ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਸੀ ਜਦੋਂ ਕਿ ਅੱਜ 383 ਬਲਾਕ ਪ੍ਰਧਾਨਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ।