Site icon Punjabi Khabarsaar

ਪੁਲਿਸ ਨੇ ਕਾਰੋਬਾਰੀ ਦੇ ਕਾਤਲਾਂ ਦੀ ਸੂਹ ਦੇਣ ‘ਤੇ ਰੱਖਿਆ 2 ਲੱਖ ਦਾ ਇਨਾਮ

34 Views
ਘਟਨਾ ਸਮੇਂ ਵਰਤੇ ਸਪਲੈਂਡਰ ਮੋਟਰਸਾਈਕਲ ਦਾ ਨੰਬਰ ਵੀ ਨਿਕਲਿਆ ਜਾਅਲੀ
ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਬੀਤੀ ਸ਼ਾਮ ਬਠਿੰਡਾ ਚ ਕੁਲਚਾ ਕਾਰੋਬਾਰੀ ਦੇ ਹੋਏ ਕਤਲ ਕਾਂਡ ਦੇ ਮਾਮਲੇ ਵਿੱਚ ਜਿੱਥੇ ਸ਼ਹਿਰ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ,ਉੱਥੇ ਵਪਾਰੀਆਂ ਦੀ ਅਗਵਾਈ ਹੇਠ ਬਠਿੰਡਾ ਦੇ ਹਨੂਮਾਨ ਚੌਂਕ ਵਿੱਚ ਧਰਨਾ ਵੀ ਲਗਾਇਆ ਗਿਆ। ਜਿਸ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਵੀ ਦੋਸ਼ੀਆਂ ਨੂੰ ਫੜਨ ਦੇ ਲਈ ਵੱਡੇ ਪੱਧਰ ‘ਤੇ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ: ਬਲਕੌਰ ਸਿੱਧੂ
ਪ੍ਰੰਤੂ ਹਾਲੇ ਤੱਕ ਕੋਈ ਥਉ ਪਤਾ ਨਾ ਲੱਗਣ ਦੇ ਚੱਲਦੇ ਹੁਣ ਪੰਜਾਬ ਪੁਲਿਸ ਨੇ ਕਾਰੋਬਾਰੀ ਹਰਜਿੰਦਰ ਜੋਹਲ ਉਰਫ ਮੇਲਾ ਦੇ ਕਾਤਲਾਂ ਦੀ ਸੂਹ ਦੇਣ ਵਾਲਿਆਂ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧ ਵਿੱਚ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਦੀਆਂ ਸੀਸੀਟੀਵੀ ਫੁਟੇਜ ਵਿੱਚੋਂ ਲਈਆਂ ਗਈਆਂ ਤਸਵੀਰਾਂ ਜਾਰੀ ਕਰਦਿਆਂ ਪੰਜਾਬ ਪੁਲਿਸ ਨੇ ਇੱਕ ਬੈਨਰ ਰਿਲੀਜ਼ ਕੀਤਾ ਹੈ ਜਿਸ ਵਿੱਚ ਇਹਨਾਂ ਮੁਜਰਮਾਂ ਦੀ ਸੂਹ ਦੇਣ ਵਾਲਿਆਂ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਅਤੇ ਉਹਨਾਂ ਦਾ ਨਾਮ ਗੁਪਤ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ।
ਵਪਾਰੀ ਦੇ ਕਤਲ ਦੇ ਰੋਸ਼ ਵਜੋਂ ਬਠਿੰਡਾ ਦੇ ਬਾਜ਼ਾਰ ਹੋਏ ਬੰਦ
ਦੂਜੇ ਪਾਸੇ ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿੱਚ ਬਠਿੰਡਾ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ। ਪ੍ਰੰਤੂ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਾਲੇ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲ ਕੇ ਸਾਹਮਣੇ ਨਹੀਂ ਆਇਆ ਹੈ।ਉਧਰ ਇਹ ਵੀ ਪਤਾ ਚੱਲਿਆ ਹੈ ਕਿ ਇਸ ਘਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਦਾ ਨੰਬਰ ਜਾਅਲੀ ਲੱਗਿਆ ਹੋਇਆ ਸੀ ਕਿਉਂਕਿ ਜੋ ਨੰਬਰ ਨਕਾਬੋਸ਼ਾਂ ਦੇ ਮੋਟਰਸਾਈਕਲ ਉੱਪਰ ਲੱਗਿਆ ਸੀ ਉਸ ਨੰਬਰ ਵਾਲਾ ਅਸਲੀ ਮੋਟਰਸਾਈਕਲ ਉਸਦੇ ਮਾਲਕ ਕੋਲ ਹੈ ਜਿਸ ਤੋਂ ਬਾਅਦ ਸਪਸ਼ਟ ਹੋ ਗਿਆ ਹੈ ਕਿ ਘਟਨਾ ਨੂੰ ਅੰਜਾਮ ਦੇਣ ਲਈ ਵਰਤੇ ਗਏ ਮੋਟਰਸਾਈਕਲ ਉੱਪਰ ਜਾਅਲੀ ਨੰਬਰ ਲਗਾਇਆ ਗਿਆ ਸੀ।
ਗੋਲੀਆਂ ਲੱਗਣ ਨਾਲ ਜਖਮੀ ਹੋਏ ਹਰਮਨ ਕੁਲਚਾ ਮਾਲਕ ਦੀ ਹੋਈ ਮੌਤ: ਸਹਿਰ ਵਾਸੀਆਂ ’ਚ ਗੁੱਸੇ ਤੇ ਡਰ ਦਾ ਮਾਹੌਲ
ਬਹਿਰਹਾਲ ਪੁਲਿਸ ਅਧਿਕਾਰੀ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਧਰਨਾਕਾਰੀਆਂ ਨੂੰ ਜਲਦੀ ਤੋਂ ਜਲਦੀ ਕਾਤਲਾਂ ਨੂੰ ਫੜਣ ਦਾ ਭਰੋਸਾ ਦਿਵਾਇਆ ਗਿਆ ਹੈ, ਜਿਸਤੋਂ ਬਾਅਦ ਪਰਵਾਰ ਵਲੋਂ ਧਰਨਾ ਚੁੱਕ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
Exit mobile version