ਚੰਡੀਗੜ੍ਹ, 7 ਦਸੰਬਰ: ਸਿੱਖ ਵਿਰੋਧੀ ਦੰਗਿਆ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਕੇਸਾਂ ਵਿਚ ਅੱਗੇ ਹੋ ਕੇ ਲੜਣ ਵਾਲੇ ਸੁਪਰੀਮ ਕੋਰਟ ਦੇ ਨਾਮਵਰ ਵਕੀਲ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਭੁੂਮਿਕਾ ਨਿਭਾਉਣ ਵਾਲੇ ਐਚ.ਐਸ.ਫ਼ੂਲਕਾ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ’ਚ ਉਨ੍ਹਾਂ ਵੱਲੋਂ ਕੀਤੀ ਇੱਕ ਪ੍ਰੈਸ ਵਿਚ ਖ਼ੁਦ ਇਸਦਾ ਦਾਅਵਾ ਕੀਤਾ ਗਿਆ ਹੈ ਕਿ ਜਲਦੀ ਹੀ ਉਹ ਅਕਾਲੀ ਦਲ ਦੀ ਮੈਂਬਰਸ਼ਿਪ ਹਾਸਲ ਕਰਕੇ ਸਰਗਰਮ ਸਿਆਸਤ ਵਿਚ ਆਪਣੀ ਭੂਮਿਕਾ ਨਿਭਾਉਣਗੇ।
ਇਹ ਵੀ ਪੜ੍ਹੋ ’ਤੇ ਸੁਪਨਿਆਂ ਦੀ ‘ਪਰੀ’ ਨੂੰ ਵਿਆਹੁਣ ਆਏ ‘ਲਾੜੇ’ ਤੇ ਬਰਾਤੀਆਂ ਨਾਲ ਹੋਈ ਜੱਗੋ ਤੇਰਵੀ …
ਗੌਰਤਲਬ ਹੈ ਕਿ ਵਕਾਲਤ ਤੋਂ ਸਿੱਧਾ ਉਨ੍ਹਾਂ ਆਮ ਆਦਮੀ ਪਾਰਟੀ ਰਾਹੀਂ ਸਿਆਸਤ ਵਿਚ ਸਮੂਲੀਅਤ ਕੀਤੀ ਸੀ ਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਲੁਧਿਆਣਾ ਤੋਂ ਚੋਣ ਲੜੀ ਸੀ ਪ੍ਰੰਤੂ ਥੋੜੀਆਂ ਜਿਹੀਆਂ ਵੋਟਾਂ ਦੇ ਨਾਲ ਰਵਨੀਤ ਸਿੰਘ ਬਿੱਟੂ ਤੋਂ ਚੋਣ ਹਾਰ ਗਏ ਸਨ। ਇਸਤੋਂ ਬਾਅਦ ਪਾਰਟੀ ਨੇ 2017 ਵਿਚ ਉਨ੍ਹਾਂ ਨੇ ਦਾਖ਼ਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਆਮ ਆਦਮੀ ਪਾਰਟੀ ਨੇ ਸ: ਫ਼ੂਲਕਾ ਨੂੰ ਕਾਂਗਰਸ ਦੀ ਸਰਕਾਰ ਦੌਰਾਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਪ੍ਰੰਤੂ ਇਸਦੇ ਬਾਵਜੂਦ ਉਹ ਡੇਢ ਕੁ ਸਾਲ ਬਾਅਦ ਹੀ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਕੇ ਸਰਗਰਮ ਸਿਆਸਤ ਵਿਚੋਂ ਪਿੱਛੇ ਹਟ ਗਏ ਸਨ।
ਇਹ ਵੀ ਪੜ੍ਹੋ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ਹੀਦ ਭਗਤ ਸਿੰਘ ਬਾਰੇ ਲਾਹੌਰ ਹਾਈਕੋਰਟ ਚ ਕੀਤੀ ਟਿੱਪਣੀ ਦਾ ਮਾਮਲਾ ਲੋਕ ਸਭਾ ਵਿੱਚ ਚੁੱਕਿਆ
ਇਸਤੋਂ ਬਾਅਦ ਉਨ੍ਹਾਂ ਖੁਦ ਨੂੰ ਆਮ ਆਦਮੀ ਪਾਰਟੀ ਤੋਂ ਵੀ ਅਲੱਗ ਕਰ ਲਿਆ ਸੀ। ਹੁਣ ਅਚਾਨਕ ਉਨ੍ਹਾਂ ਵੱਲੋਂ ਸਿਆਸਤ ਵਿਚ ਮੁੜ ਸਰਗਰਮ ਹੋਣ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸਮੂਲੀਅਤ ਕਰਨ ਦੇ ਕੀਤੇ ਐਲਾਨ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਅਕਾਲੀ ਦਲ ਵਿਚ ਸਮੂਲੀਅਤ ਦੇ ਆਪਣੇ ਫੈਸਲੇ ਦੀ ਪਿੱਠ ਪੂਰਦਿਆਂ ਸ: ਫ਼ੂਲਕਾ ਨੇ ਕਿਹਾ ਕਿ ‘‘ ਪੰਜਾਬ ਨੂੰ ਇੱਕ ਮਜਬੂਤ ਖੇਤਰੀ ਪਾਰਟੀ ਦੀ ਜਰੂਰਤ ਹੈ ਅਤੇ ਅਕਾਲੀ ਦਲ ਇਸਦੇ ਲਈ ਸਭ ਤੋਂ ਮਹੱਤਵਪੂਰਨ ਹੈ। ’’ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਲਤੀਆਂ ਲਈ ਸ਼੍ਰੀ ਅਕਾਲੀ ਤਖ਼ਤ ਸਾਹਿਬ ਤੋਂ ਗਲਤੀਆਂ ਮੰਨ ਲਈਆਂ ਗਈਆਂ ਹਨ, ਜਿਸਤੋਂ ਬਾਅਦ ਇਸਦੀ ਗੁਆਚੀ ਹੋਈ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਜਰੂਰਤ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK