Site icon Punjabi Khabarsaar

’ਤੇ ਸੁਪਨਿਆਂ ਦੀ ‘ਪਰੀ’ ਨੂੰ ਵਿਆਹੁਣ ਆਏ ‘ਲਾੜੇ’ ਤੇ ਬਰਾਤੀਆਂ ਨਾਲ ਹੋਈ ਜੱਗੋ ਤੇਰਵੀ …

ਮੋਗਾ, 7 ਦਸੰਬਰ: ‘ਕਹਿੰਦੇ ਇਸ਼ਕ ਅੰਨਾ ਹੁੰਦੇ, ਪਰ ਐਨਾਂ ਵੀ ਅੰਨਾ ਹੁੰਦਾ ਇਹ ਸ਼ਾਇਦ ਤੁਸੀਂ ਵੀ ਇਸ ਖ਼ਬਰ ਨੂੰ ਪੜ੍ਹ ਕੇ ਪਹਿਲੀ ਵਾਰ ਮਹਿਸੂਸ ਕਰ ਰਹੇ ਹੋਵੇਗੇ’ । ਇਹ ਘਟਨਾ ਮੋਗਾ ਵਿਚ ਬੀਤੇ ਕੱਲ ਵਾਪਰੀ ਹੈ, ਜੋਕਿ ਸੋਸਲ ਮੀਡੀਆ ਉਪਰ ਛਾਈ ਹੋਈ ਹੈ। ਹੈਰਾਨੀ ਵਾਲੀ ਗੱਲ ਇਹ ਸੀ ਕਿ 150 ਦੀ ਬਰਾਤ ਲੈ ਕੇ ਲਾੜਾ ਆਪਣੀ ਲਾੜੀ ਨੂੰ ਵਿਆਹੁਣ ਲਈ ਆਉਂਦਾ ਹੈ ਪਰ ਉਸਨੂੰ ਨਾਂ ਤਾਂ ਲਾੜੀ ਦੇ ਐਡਰੇਸ ਪਤਾ ਸੀ ਅਤੇ ਨਾਂ ਹੀ ਲਾੜੀ ਦੇ ਮਾਪਿਆਂ ਬਾਰੇ ਕੋਈ ਜਾਣਕਾਰੀ। ਅਸਲ ਦੇ ਵਿਚ ਘੋਖ਼ ਪੜਤਾਲ ਤੋਂ ਬਾਅਦ ਕਹਾਣੀ ਕੁੱਝ ਇਸ ਤਰ੍ਹਾਂ ਦੀ ਸਾਹਮਣੇ ਆਈ ਹੈ ਕਿ ਕੁੱਝ ਸਾਲ ਪਹਿਲਾਂ ਦੁਬਈ ਗਏ ਨਕੌਦਰ ਨੇੜਲੇ ਇੱਕ ਪਿੰਡ ਦੇ ਦੀਪਕ ਨਾਮ ਦੇ ਨੌਜਵਾਨ ਦੀ ‘ਇੰਸਟਾਗ੍ਰਾਮ’ ਉਪਰ ਇੱਕ ਲੜਕੀ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ, ਜੋ ਹੋਲੀ-ਹੋਲੀ ਦੋਹਾਂ ਵਿਚ ਪਿਆਰ ’ਚ ਬਦਲ ਜਾਂਦੀ ਹੈ। ਲੜਕੀ ਆਪਣਾ ਨਾਮ ਮਨਪ੍ਰੀਤ ਦੱਸਦੀ ਹੈ ਤੇ ਐਡਰੇਸ ਮੋਗਾ ਨੇੜਲੇ ਕਿਸੇ ਪਿੰਡ ਦਾ। ਦੋਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਤੇ ਖ਼ੁਦ ਹੀ ਸਾਰਾ ਕੁੱਝ ਤੈਅ ਕਰ ਲਿਆ। ਲੜਕਾ ਦੁਬਈ ਛੱਡ ਇੰਡੀਆ ਵਾਪਸ ਆ ਜਾਂਦਾ ਹੈ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: ਟਰਾਲੇ ’ਚ ਕਾਰ ਵੱਜਣ ਕਾਰਨ Punjab Police ਦੇ SHO ਦੀ ਹੋਈ ਮੌ+ਤ

ਖ਼ੁਦ ਹੀ ਜਿੰਮੇਵਾਰ ਬਣੇ ਇਹ ਮੁੰਡਾ-ਕੁੜੀ ਨਾਂ ਤਾਂ ਵਿਆਹ ਤੋਂ ਪਹਿਲਾਂ ਕੋਈ ਸ਼ਗਨ ਦੀ ਰਸਮ ਅਦਾ ਕਰਦੇ ਹਨ ਤੇ ਨਾਂ ਹੀ ਇੱਕ ਦੂਜੇ ਦੇ ਪ੍ਰਵਾਰ ਨੂੰ ਆਪਣੇ ਪ੍ਰਵਾਰ ਨਾਲ ਮਿਲਾਉਂਦੇ ਹਨ। ਲਾੜੀ ਮਨਪ੍ਰੀਤ ਦੇ ਕਹਿਣ ’ਤੇ ਲਾੜਾ ਦੀਪਕ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਂਦਾ ਹੈ ਤੇ ਦੋਨਾਂ ਵਿਚਕਾਰ ਆਮ ਲਾੜਾ-ਲਾੜੀ ਦੀ ਤਰ੍ਹਾਂ ਗੱਲਬਾਤ ਵੀ ਹੁੰਦੀ ਹੈ ਪ੍ਰੰਤੂ ਦੋਨਾਂ ਦੇ ਪ੍ਰਵਾਰਾਂ ਵਿਚੋਂ ਕਿਸੇ ਦੀ ਇੱਕ ਦੂਜੇ ਨਾਲ ਗੱਲ ਨਹੀਂ ਹੁੰਦੀ। ਮਿਥੇ ਸਮੇਂ ਮੁਤਾਬਕ 6 ਦਸੰਬਰ ਨੂੰ ਲਾੜਾ 150 ਦੇ ਕਰੀਬ ਬਰਾਤੀਆਂ ਦੀ ‘ਜੰਝ’ ਲੈ ਕੇ ਗੀਤਾ ਭਵਨ ਚੌਕ ਮੋਗਾ ਕੋਲ ਪੁੱੱਜ ਜਾਂਦਾ ਹੈ ਤੇ ਲਾੜੀ ਵੱਲੋਂ ਦੱਸੇ ‘ਰੋਜ਼ ਗਾਰਡਨ’ ਪੈਲੇਸ ਦੀ ਭਾਲ ਸ਼ੁਰੂ ਕਰ ਦਿੰਦਾ ਹੈ। ਜਦ ਸਥਾਨਕ ਲੋਕਾਂ ਨੂੰ ਇਸ ਪੈਲੇਸ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਸਪੱਸ਼ਟ ਦੱਸਦੇ ਹਨ ਕਿ ਇੱਥੇ ਤਾਂ ਅਜਿਹੇ ਨਾਂ ਦਾ ਕੋਈ ਪੈਲੇਸ ਨਹੀਂ। ਲਾੜਾ ਝੱਟ ਫ਼ੋਨ ਕੱਢ ਲਾੜੀ ਨੂੰ ਮਿਲਾਉਂਦਾ ਹੈ ਪਰ ਅੱਗਿਓ ਫ਼ੋਨ ਵੀ ਬੰਦ ਆਉਂਦਾ ਹੈ। ਜਿਸਤੋਂ ਬਾਅਦ ਲਾੜੇ ਨੂੰ ਬਰਾਤੀਆਂ ਸਾਹਮਣੇ ਸ਼ਰਮਿੰਦਗੀ ਤੇ ਕਿਸੇ ਅਣਹੋਣੀ ਘਟਨਾ ਦੀ ਸ਼ੰਕਾ ਹੁੰਦੀ ਹੈ।

ਇਹ ਵੀ ਪੜ੍ਹੋ Amritsar News : 20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਕਾਫ਼ੀ ਜਦੋ-ਜਹਿਦ ਬਾਅਦ ਜਦ ਬਰਾਤੀ ਮੋਗਾ ਦੀਆਂ ਸੜਕਾਂ ’ਤੇ ਗੇੜੇ ਕੱਢ ਰਹੇ ਹੁੰਦੇ ਹਨ ਤਾਂ ਇਸਦੀ ਭਿਣਕ ਬਰਾਤੀਆਂ ਵਿਚੋਂ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ। ਮੋਗਾ ਦੇ ਪੁਲਿਸ ਕੰਟਰੋਲ ਰੂਪ ਉਪਰ ਸੂਚਨਾ ਮਿਲਣ ’ਤੇ ਪੀਸੀਆਰ ਟੀਮਾਂ ਪੁੱਜਦੀਆਂ ਹਨ ਤੇ ਅੱਗਿਓ ਅਜੀਬ ਜਿਹਾ ਮਾਮਲਾ ਸੁਣ ਪੁਲਿਸ ਮੁਲਾਜਮ ਵੀ ਹੈਰਾਨ ਹੋ ਜਾਂਦੇ ਹਨ। ਗੱਲ ਕਿਸੇ ਤਣ ਪੱਤਣ ਨਾਂ ਲੱਗਦੀ ਦੇਖ ਲਾੜੇ ਸਹਿਤ ਪੂਰੀ ਬਰਾਤ ਵਿਆਹ ਵਾਲੇ ਪੈਲੇਸ ਦੀ ਬਜਾਏ ਭੁੱਖਣ-ਭਾਣੀ ਥਾਣੇ ਪੁੱਜ ਜਾਂਦੀ ਹੈ। ਜਿੱਥੇ ਲਾੜੇ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੁੰਦਾ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਮੁਤਾਬਕ ‘‘ ਲੜਕੇ ਨੂੰ ਲੜਕੀ ਦੇ ਸਿਵਾਏ ਫ਼ੋਨ ਨੰਬਰ ਤੋਂ,ਉਸਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਤੇ ਅੱਗਿਓ ਫ਼ੋਨ ਵੀ ਬੰਦ ਮਿਲ ਰਿਹਾ ਹੈ, ਜਿਸਦੇ ਚੱਲਦੇ ਫ਼ਿਲਹਾਲ ਦਰਖ਼ਾਸਤ ਲੈ ਕੇ ਰੱਖ ਲਈ ਗਈ ਹੈ। ’’ ਮੁਢਲੀ ਪੜਤਾਲ ਦੌਰਾਨ ਪਤਾ ਇਹ ਵੀ ਲੱਗਿਆ ਹੈ ਕਿ ਲੜਕੇ ਵੱਲੋਂ ਕਈ ਵਾਰ ਲੜਕੀ ਨੂੰ ਮਾਇਆ ਦੀ ਵਿਤੀ ਸਹਾਇਤਾ ਵੀ ਮੁਹੱਈਆ ਕਰਵਾਈ ਹੈ। ਬਹਰਹਾਲ ਪੁਲਿਸ ਇਸ ਅਨੌਖੇ ਮਾਮਲੇ ਦੀ ਜਾਂਚ ਦੌਰਾਨ ਕੋਈ ਤੰਦ ਲੱਭਣ ਦੀ ਕੋਸਿਸ ਕਰ ਰਹੀ ਹੈ ਤੇ ਦੂਜੇ ਪਾਸੇ ਲਾੜਾ, ਆਪਣੀ ਹੁੰਦੀ-ਹੁੰਦੀ ਰਹਿ ਗਈ ਲਾੜੀ ਉਪਰ ਦੰਦੀਆਂ ਪੀਸ ਰਿਹਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version