ਅੰਮ੍ਰਿਤਸਰ, 21 ਦਸੰਬਰ: ਦੋ ਦਿਨ ਪਹਿਲਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਜਥੇਦਾਰੀ ਦਾ ਚਾਰਜ ਵਾਪਸ ਲੈਣ ਵਾਲੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਇੱਕ ਹੋਰ ਹੰਗਾਮੀ ਮੀਟਿੰਗ 23 ਦਸੰਬਰ ਨੂੰ ਸੱਦ ਲਈ ਗਈ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਣ ਵਾਲੀ ਇਸ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਵਿਚ ਕੀ ਏਜੰਡਾ ਵਿਚਾਰਿਆਂ ਜਾਣਾ ਹੈ, ਇਸਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ
ਇਹ ਵੀ ਪੜ੍ਹੋ Canada ’ਚ ਡਿੱਗ ਸਕਦੀ ਹੈ Justin Trudeau’s ਦੀ ਸਰਕਾਰ, NDP ਲਿਆਏਗੀ ਬੇਭਰੋਸਗੀ ਦਾ ਮਤਾ
ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਇਸ ਇਕੱਤਰਤਾ ਵਿਚ ਮੌਜੂਦਾ ਰਾਜਨੀਤਿਕ ਤੇ ਧਾਰਮਿਕ ਹਾਲਾਤਾਂ ਉਪਰ ਕੋਈ ਅਹਿਮ ਫੈਸਲਾ ਹੋਣ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੰਗਾਮੀ ਇਕੱਤਰਤਾ ਜਰੂਰੀ ਮਾਮਲੇ ’ਤੇ ਵਿਚਾਰ ਕਰਨ ਲਈ ਬੁਲਾਈ ਗਈ ਹੈ, ਜੋ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ 23 ਦਸੰਬਰ ਨੂੰ ਦੁਪਹਿਰ 12 ਵਜੇ ਹੋਵੇਗੀ। ਇਸ ਇਕੱਤਰਤਾ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਬੀਤੇ ਕੱਲ੍ਹ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK