ਪਟਿਆਲਾ, 17 ਦਸੰਬਰ: ਕੁੱਝ ਸਮਾਂ ਪਹਿਲਾਂ ਇੱਕ ਸੇਬਾਂ ਨਾਲ ਭਰੇ ਟਰੱਕ ਦੇ ਪਲਟਣ ਦੀ ਇੱਕ ਵੀਡੀਓ ਕਾਫ਼ੀ ਵਾਈਰਲ ਹੋਈ ਸੀ, ਜਿਸਦੇ ਵਿਚ ਲੋਕ ਟਰੱਕ ਡਰਾਈਵਰ ਦੀ ਮਦਦ ਕਰਨ ਦੀ ਬਜ਼ਾਏ ਸੇਬਾਂ ਨੂੰ ਚੁੱਕ ਕੇ ਭੱਜਦੇ ਵਿਖਾਈ ਦਿੱਤੇ ਸਨ। ਇਸੇ ਤਰ੍ਹਾਂ ਦੀ ਹੁਣ ਇੱਕ ਹੋਰ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਲੋਕ ਕੋਈ ਖਾਣ-ਪੀਣ ਵਾਲੀ ਵਸਤੂ ਨੂੰ ਨਹੀਂ, ਬਲਕਿ ਬੂਟਾਂ ਨੂੰ ਚੁੱਕਦੇ ਦਿਖ਼ਾਈ ਦੇ ਰਹੇ ਹਨ। ਇਹ ਵੀਡੀਓ ਪਟਿਆਲਾ-ਰਾਜਪੁਰਾ ਬਾਈਪਾਸ ਦੇ ਨਜਦੀਕ ਦੀ ਦੱਸੀ ਜਾ ਰਹੀ ਹੈ,
ਇਹ ਵੀ ਪੜ੍ਹੋ ਕੈਨੇਡਾ ’ਚ ਦੋ ਟਰੱਕਾਂ ਵਿਚਕਾਰ ਹੋਏ ਭਿਆਨਕ ਹਾ.ਦਸੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌ+ਤ
ਜਿਥੇ ਦੋ ਦਿਨ ਪਹਿਲਾਂ ਬੂਟਾਂ ਨਾਲ ਭਰਿਆ ਇੱਕ ਟਰੱਕ ਪਲਟ ਗਿਆ। ਇਸ ਦੌਰਾਨ ਟਰੱਕ ਵਿਚਂੋ ਬੂਟਾਂ ਦੇ ਸੈਕੜੇ ਜੋੜੇ ਸੜਕ ’ਤੇ ਖਿੱਲਰ ਗਏ। ਇਸ ਮੌਕੇ ਦੇ ਰਾਹਗੀਰਾਂ ਨੇ ਫ਼ਾਈਦਾ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਪੀੜਤ ਟਰੱਕ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਉਹ ਸੜਕ ’ਤੇ ਖਿੱਲਰੇ ਪਏ ਬੂਟਾਂ ਦੇ ਜੋੜਿਆ ਨੂੰ ਚੁੱਕਦੇ ਵਿਖਾਈ ਦਿੱਤੇ। ਇਸ ਘਟਨਾ ਦੀ ਕੁੱੱਝ ਰਾਹਗੀਰਾਂ ਨੇ ਵੀਡੀਓ ਵੀ ਬਣਾ ਲਈ, ਜੋ ਹੁਣ ਸ਼ੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK