👉ਮ੍ਰਿਤਕਾਂ ਵਿਚੋਂ ਇੱਕ ਪਟਿਆਲਾ ਅਤੇ ਇੱਕ ਮੋਹਾਲੀ ਨਾਲ ਸੀ ਸਬੰਧਤ
ਓਨਟਾਰੀਓ, 17 ਦਸੰਬਰ: ਕੈਨੇਡਾ ’ਚ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਕਾਰਨ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਸੇ ਤਰ੍ਹਾਂ ਬੀਤੇ ਕੱਲ ਇੱਥੇ ਵਾਪਰੇ ਇੱਕ ਹੋਰ ਭਿਆਨਕ ਹਾਦਸੇ ਦੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਦੋ ਟਰੱਕਾਂ ਵਿਚ ਹੋਈ ਟੱਕਰ ਕਾਰਨ ਵਾਪਰਿਆਂ, ਜਿੰਨ੍ਹਾਂ ਨੂੰ ਇਹ ਪੰਜਾਬੀ ਨੌਜਵਾਨ ਚਲਾ ਰਹੇ ਸਨ।
ਇਹ ਵੀ ਪੜ੍ਹੋ Amritsar News: ਇੱਕ ਹੋਰ ਥਾਣੇ ’ਚ ਬਲਾਸਟ ? ਸੋਸਲ ਮੀਡੀਆ ’ਤੇ ਚੁੱਕੀ ਜਿੰਮੇਵਾਰੀ, ਪੁਲਿਸ ਦਾ ਇੰਨਕਾਰ
ਮ੍ਰਿਤਕਾਂ ਵਿਚੋਂ ਇੱਕ ਦੀ ਪਹਿਚਾਣ ਜਸਵਿੰਦਰ ਸਿੰਘ ਜੱਸੀ ਵਾਸੀ ਪਟਿਆਲਾ ਅਤੇ ਰਾਹੁਲ ਵਾਸੀ ਮੋਹਾਲੀ ਦੇ ਤੌਰ ’ਤੇ ਹੋਈ ਹੈ, ਜੋਕਿ ਕੁੱਝ ਸਾਲ ਪਹਿਲਾਂ ਚੰਗੇ ਭਵਿੱਖ ਦੇ ਲਈ ਕੈਨੇਡਾ ਗਏ ਸਨ। ਇਹ ਵੀ ਪਤਾ ਲੱਗਿਆ ਕਿ ਜੱਸੀ ਭੰਗੜੇ ਦਾ ਵਧੀਆ ਕੋਚ ਸੀ ਤੇ ਉਥੇ ਨੌਜਵਾਨਾਂ ਨੂੰ ਭੰਗੜੇ ਦੀ ਤਿਆਰੀ ਕਰਵਾਉਂਦਾ ਸੀ। ਫ਼ਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK