👉ਪਿਛਲੇ ਸਾਲ ਦੌਰਾਨ 583 ਕੇਸਾਂ ਵਿੱਚ ਜ਼ਬਤ ਕੀਤੇ ਵਾਹਨ, ਗਹਿਣੇ, ਘਰੇਲੂ ਸਮਾਨ ਸਮੇਤ ਹੋਰ ਸਮਾਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਕੀਤਾ ਗਿਆ ਵਾਪਸ: ਡੀਜੀਪੀ ਗੌਰਵ ਯਾਦਵ
👉ਇਹ ਪਹਿਲਕਦਮੀ ਨਾਗਰਿਕਾਂ ਦਾ ਖੂਨ-ਪਸੀਨੇ ਨਾਲ ਕਮਾਇਆ ਸਮਾਨ, ਜੋ ਜਾਂ ਤਾਂ ਚੋਰੀ ਹੋ ਗਿਆ ਸੀ, ਖੋਹਿਆ ਗਿਆ ਸੀ ਜਾਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ, ਵਾਪਸ ਕਰਕੇ ਉਹਨਾਂ ਦਰਮਿਆਨ ਵਿਸ਼ਵਾਸ ਵਧਾਉਣ ਲਈ ਸ਼ੁਰੂ ਕੀਤੀ ਗਈ: ਸੀਪੀ ਸਵਪਨ ਸ਼ਰਮਾ
ਜਲੰਧਰ, 18 ਦਸੰਬਰ:Jalandhar News: ਪੁਲਿਸ ਅਤੇ ਜਨਤਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ, ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 13 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਜ਼ਬਤ ਕੀਤਾ ਸਮਾਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸਫਲਤਾਪੂਰਵਕ ਵਾਪਸ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਲਾਈਨਜ਼, ਜਲੰਧਰ ਵਿਖੇ ਵਿਸ਼ੇਸ਼ ਈਵੈਂਟ “ਅਰਪਣ ਸਮਾਰੋਹ”ਕਰਵਾਇਆ ਗਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਮਾਗਮ ਦੇ ਹਿੱਸੇ ਵਜੋਂ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਿਛਲੇ ਸਾਲ ਦੌਰਾਨ ਸ਼ਹਿਰ ਵਿੱਚ ਦਰਜ 583 ਵੱਖ-ਵੱਖ ਕੇਸਾਂ ਵਿੱਚ ਜ਼ਬਤ ਕੀਤੇ 413 ਵਾਹਨ, 85 ਮੋਬਾਈਲ ਫੋਨ, ਕਈ ਘਰੇਲੂ ਸਮਾਨ, ਗਹਿਣੇ ਆਦਿ ਸਫਲਤਾਪੂਰਵਕ ਵਾਪਸ ਕੀਤੇ ਹਨ।ਇਸ ਤੋਂ ਇਲਾਵਾ, 20 ਲੱਖ ਰੁਪਏ ਦੇ ਲਗਭਗ 100 ਗੁੰਮ ਹੋਏ ਸਮਾਰਟਫ਼ੋਨ ਕੇਂਦਰੀ ਉਪਕਰਣ ਪਛਾਣ ਰਜਿਸਟਰ (ਸੀਈਆਈਆਰ) ਪੋਰਟਲ ਰਾਹੀਂ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਗਏ ਹਨ।ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਸਰਗਰਮੀ ਨਾਲ ਕੰਮ ਕਰਦਿਆਂ ਨਿਆਂ, ਸੁਰੱਖਿਆ ਅਤੇ ਭਰੋਸੇ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹਨ।
ਇਹ ਵੀ ਪੜ੍ਹੋ ਭਾਜਪਾ ਅੰਬੇਡਕਰ, ਸੰਵਿਧਾਨ ਅਤੇ ਦਲਿਤਾਂ ਨੂੰ ਨਫ਼ਰਤ ਕਰਦੀ ਹੈ: ਹਰਪਾਲ ਚੀਮਾ
ਹੋਰ ਵੇਰਵੇ ਸਾਂਝੇ ਕਰਦਿਆਂ, ਸੀ.ਪੀ. ਸਵਪਨ ਸ਼ਰਮਾ ਨੇ ਕਿਹਾ ਕਿ ਇਹ ਪਹਿਲਕਦਮੀ ਨਾਗਰਿਕਾਂ ਦਾ ਖੂਨ-ਪਸੀਨੇ ਨਾਲ ਕਮਾਇਆ ਸਮਾਨ, ਜੋ ਜਾਂ ਤਾਂ ਚੋਰੀ ਹੋ ਗਿਆ ਸੀ, ਖੋਹਿਆ ਗਿਆ ਸੀ ਜਾਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ, ਵਾਪਸ ਕਰਕੇ ਉਹਨਾਂ ਦਰਮਿਆਨ ਵਿਸ਼ਵਾਸ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਅੱਗੇ ਦੱਸਿਆ ਇਹ ਸਮਾਗਮ ਇਸ ਅਧਿਕਾਰ ਖੇਤਰ ਵਾਲੇ 14 ਸਟੇਸ਼ਨ ਹਾਊਸ ਅਫਸਰਾਂ (ਐਸਐਚਓਜ਼) ਅਤੇ ਮਹਿਲਾ ਪੁਲਿਸ ਸਟੇਸ਼ਨ ਦੇ ਐਸਐਚਓਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਨ੍ਹਾਂ ਨੇ ਜ਼ਬਤ ਕੀਤੀਆਂ ਵਸਤੂਆਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰਨ ਲਈ ਤਨਦੇਹੀ ਨਾਲ ਕੰਮ ਕੀਤਾ।
ਇਹ ਵੀ ਪੜ੍ਹੋ Punjab Police ਦੇ ਅਫ਼ਸਰ ਨੂੰ ਰਿਸ਼ਵਤ ਦੇ ਕੇਸ ’ਚ ਫ਼ਸਾਉਦੇ ਪਿਊ-ਪੁੱਤ ਕਾਬੂ
ਜ਼ਬਤ ਕੀਤੀਆਂ ਵਸਤੂਆਂ ਨੂੰ ਸਮੇਂ ਸਿਰ ਵਾਪਸ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ, ਸੀਪੀ ਨੇ ਕਿਹਾ ਕਿ ਇਸ ਨਾਲ ਵਸਤੂਆਂ ਦੀ ਕੀਮਤ ਬਰਕਰਾਰ ਰਹਿੰਦੀ ਹੈ ਅਤੇ ਇਹ ਵਰਤੋਂ ਯੋਗ ਸਥਿਤੀ ਵਿੱਚ ਰਹਿੰਦੀਆਂ ਹਨ।ਇਸ ਦੌਰਾਨ, ਆਪਣੀ ਵਸਤੂਆਂ ਪ੍ਰਾਪਤ ਕਰਨ ਵਾਲਿਆਂ ਨੇ ਪੁਲਿਸ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕੀਤੀ। ਇੱਕ ਲਾਭਪਾਤਰੀ ਬਲਜੀਤ ਕੌਰ ਨੇ ਕਿਹਾ, “ਮੈਂ ਆਪਣੇ ਚੋਰੀ ਹੋਏ ਸਮਾਰਟਫ਼ੋਨ ਨੂੰ ਮੁੜ ਪ੍ਰਾਪਤ ਕਰਨ ਦੀ ਪੂਰੀ ਉਮੀਦ ਗੁਆ ਬੈਠੀ ਸੀ, ਪਰ ਮੈਂ ਜਲੰਧਰ ਪੁਲਿਸ ਦੀ ਧੰਨਵਾਦੀ ਹਾਂ ਜਿਹਨਾਂ ਦੇ ਯਤਨਾਂ ਸਦਕਾ ਮੈਨੂੰ ਮੇਰਾ ਫੋਨ ਵਾਪਸ ਮਿਲ ਗਿਆ ਹੈ।” ਇਸੇ ਤਰ੍ਹਾਂ ਦੀਆਂ ਭਾਵਨਾਵਾਂ ਮਨਜੀਤ ਸਿੰਘ, ਜੋਤੀ, ਰਾਕੇਸ਼ ਕੁਮਾਰ ਅਤੇ ਅਰਵਿੰਦ ਕੁਮਾਰ ਸਮੇਤ ਹੋਰ ਲਾਭਪਾਤਰੀਆਂ ਨੇ ਵੀ ਪ੍ਰਗਟ ਕੀਤੀਆਂ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK