ਬਠਿੰਡਾ, 18 ਦਸੰਬਰ: ਅੱਜ ਸਥਾਨਕ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਗਰ ਵਿਖੇ ਸਕੂਲ ਦੇ ਪ੍ਰਧਾਨ ਅਮਨਪਾਲ ਸਿੰਘ ਸੇਖੋਂ,ਜੋਗਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਬਠਿੰਡਾ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਸਿਰਕਤ ਕੀਤੀ ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ, ਜਿੰਨ੍ਹਾਂ ਨੇ ਵੱਖ—ਵੱਖ ਖੇਡਾਂ ਵਿੱਚ ਵੱਖ—ਵੱਖ ਸਮੇਂ ਚੰਗੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਸਨ, ਇਨਾਮ ਵਜੋਂ ਟਰੈਕ—ਸੂਟ ਅਤੇ ਸਪੋਰਟਸ—ਕਿਟ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।
ਸਾਬਕਾ ਵਿਦਿਆਰਥੀ ਦੀ ਕਰਤੂਤ; ਪੈਸੇ ਦੇ ਲਾਲਚ ’ਚ ‘ਗੁਰੂ’ ਤੋਂ ਹੀ ਮੰਗੀ ਫ਼ਿਰੌਤੀ, ਪੁਲਿਸ ਨੇ ਕੀਤਾ ਕਾਬੂ
ਇਹ ਵਿਦਿਆਰਥੀ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੇ ਵੱਖ—ਵੱਖ ਸਥਾਨਾਂ ਤੇ ਕਾਮਯਾਬੀ ਪ੍ਰਾਪਤ ਕਰ ਚੁੱਕੇ ਹਨ ਅਤੇ ਸਕੂਲ ਦੇ ਦੋ ਵਿਦਿਆਰਥੀ ਜੈਸਿਕਦੀਪ ਕੌਰ ਤੇ ਸੁਖਮੀਤ ਕੌਰ ਇੰਟਰਨੈਸ਼ਨਲ ਪੱਧਰ ਤੇ ਕੈਪਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਇਸੇ ਸਮੇਂ ਸਕੂਲ ਦੇ ਸਾਰੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਕੂਲ ਦੇ ਸੈਕਟਰੀ ਗੁਰਦੇਵ ਸਿੰਘ ਸਮਾਘ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਖਿਡਾਰੀਆਂ ਦੀ ਇਸ ਕਾਮਯਾਬੀ ਤੇ ਉਨਾਂ ਨੂੰ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਦੀਪ ਕੌਰ ਮਾਨ ਨੇ ਆਏ ਹੋਏ ਸਾਰੇ ਪ੍ਰਬੰਧਕ ਸਾਹਿਬਾਨ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਵੱਲੋਂ ਖਿਡਾਰੀਆਂ ਦੀ ਕੀਤੀ ਇਸ ਹੌਸਲਾ—ਅਫਜਾਈ ਲਈ ਧੰਨਵਾਦ ਕੀਤਾ ।