ਬਠਿੰਡਾ, 18 ਦਸੰਬਰ: ਕੁੱਝ ਦਿਨ ਪਹਿਲਾਂ ਜ਼ਿਲੇ ਦੇ ਰਾਮਪੁਰਾ ਸ਼ਹਿਰ ਵਿਚ ਇੱਕ ਸਾਬਕਾ ਅਧਿਆਪਕ ਦੇ ਘਰ ਅੱਗੇ ਫ਼ਿਰੌਤੀ ਲਈ ਹੋਈ ਫ਼ਾਈਰਿੰਗ ਦਾ ਮਾਮਲਾ ਪੁਲਿਸ ਨੇ ਹੱਲ ਕਰ ਲਿਆ ਹੈ। ਪੈਸਿਆਂ ਦੇ ਲਾਲਚ ’ਚ ਅੰਨਾ ਹੋ ਕੇ ਆਪਣੈ ਹੀ ‘ਗੁਰੂ’ ਦੇ ਘਰ ਅੱਗੇ ਫ਼ਾਈਰਿੰਗ ਕਰਨ ਵਾਲਾ ਕੋਈ ਗੈਂਗਸਟਰ ਜਾਂ ਬਦਮਾਸ਼ ਨਹੀਂ, ਬਲਕਿ ਉਸਦਾ ਆਪਣਾ ਹੀ ਇੱਕ ਸਾਬਕਾ ‘ਚੇਲਾ’ ਨਿਕਲਿਆ ਹੈ, ਜਿਸਨੂੰ ਪੁਲਿਸ ਨੇ ਹੁਣ ਨਜਾਇਜ਼ ਪਿਸਤੌਲ ਤੇ ਮੋਟਰਸਾਈਕਲ ਸਹਿਤ ਕਾਬੂ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਲੰਘੀ 14 ਦਸੰਬਰ ਨੂੰ ਰਾਮਪੁਰਾ ਸਿਟੀ ਦੇ ਵਿਚ ਰਹਿਣ ਵਾਲੇ ਇੱਕ ਸਾਬਕਾ ਅਧਿਆਪਕ ਦੇ ਘਰ ਫ਼ਿਰੌਤੀ ਲਈ ਚਿੱਠੀ ਆਈ ਸੀ, ਜਿਸਤੋਂ ਬਾਅਦ 15 ਦਸੰਬਰ ਨੂੰ ਪੁਲਿਸ ਵੱਲੋਂ ਪਰਚਾ ਦਰਜ਼ ਕਰ ਲਿਆ ਗਿਆ।
ਲੁਧਿਆਣਾ ਦੇ ਨਾਮੀ ਪ੍ਰਾਈਵੇਟ ਹਸਪਤਾਲ ’ਤੇ ਇਨਕਮ ਟੈਕਸ ਦਾ ਛਾਪਾ
ਇਸ ਦੌਰਾਨ ਹੀ ਫ਼ਿਰੌਤੀ ਮੰਗਣ ਵਾਲੇ ਨੇ ਉਕਤ ਸਾਬਕਾ ਅਧਿਆਪਕ ਦੇ ਘਰ ਅੱਗੇ ਡਰਾਉਣ ਲਈ ਫ਼ਾਈਰਿੰਗ ਕਰ ਦਿੱਤੀ। ਇਹ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਪੁਲਿਸ ਨੇ ਜਦ ਪੜਤਾਲ ਵਿੱਢੀ ਤਾਂ ਸਮੇਤ ਅਧਿਆਪਕ ਸਭ ਹੈਰਾਨ ਰਹਿ ਗਏ, ਕਿਉਂਕਿ ਫ਼ਿਰੌਤੀ ਮੰਗਣ ਵਾਲਾ ਕੋਈ ਗੈਂਗਸਟਰ ਨਹੀਂ ਸੀ, ਬਲਕਿ ਉਕਤ ਸਾਬਕਾ ਅਧਿਆਪਕ ਦਾ ਹੀ ਇੱਕ ਸਾਬਕਾ ਚੇਲਾ ਸੀ। ਮੁਲਜਮ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਧਰਮਾ ਵਾਸੀ ਕਾਲੋਕੇ ਥਾਣਾ ਫ਼ੂਲ ਦੇ ਤੌਰ ’ਤੇ ਹੋਈ ਹੈ। ਸੂਤਰਾਂ ਅਨੁਸਾਰ ਮੁਲਜਮ ਸੇਲਬਰਾਹ ਪਿੰਡ ਦੇ ਵਿਚ ਉਕਤ ਅਧਿਆਪਕ ਕੋਲ ਪੜ੍ਹਦਾ ਰਿਹਾ ਤੇ ਜਿਸਨੂੰ ਪਤਾ ਸੀ ਕਿ ਉਕਤ ਅਧਿਆਪਕ ਕੋਲ ਕਾਫ਼ੀ ਸਾਰੇ ਪੈਸੇ ਹਨ, ਜਿਸਦੇ ਚੱਲਦੇ ਰਾਤੋ-ਰਾਤ ਅਮੀਰ ਹੋਣ ਦੇ ਲਾਲਚ ਵਿਚ ਉਸਨੇ 20 ਲੱਖ ਦੀ ਫ਼ਿਰੌਤੀ ਮੰਗ ਲਈ।
ਦੁਖਦਾਈ ਖ਼ਬਰ: ਸ਼ੰਭੂ ਬਾਰਡਰ ’ਤੇ ਸਲਫ਼ਾਸ ਖਾਣ ਵਾਲੇ ਨੌਜਵਾਨ ਕਿਸਾਨ ਦੀ ਹੋਈ ਮੌ+ਤ
ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੁਛਗਿਛ ਦੌਰਾਨ ਮੁਲਜਮ ਨੇ ਮੰਨਿਆ ਕਿ ਉਹ ਪਹਿਲਾਂ ਕਾਰਪੇਂਟਰ ਦਾ ਕੰਮ ਕਰਦਾ ਸੀ ਪ੍ਰੰਤੂ ਹੁਣ ਉਹ ਵੀ ਛੱਡਿਆ ਹੋਇਆ। ਇਸਤੋਂ ਇਲਾਵਾ ਫ਼ਾਈਰਿੰਗ ਲਈ ਉਹ ਰਾਜਸਥਾਨ ਤੋਂ ਇੱਕ ਦੇਸੀ ਪਿਸਤੌਲ ਲੈ ਕੇ ਆਇਆ ਸੀ। ਜਦੋਂਕਿ ਜਿਸ ਮੋਟਰਸਾਈਕਲ ’ਤੇ ਆ ਕੇ ਘਰ ਅੱਗੇ ਫਾਈਰਿੰਗ ਕੀਤੀ, ਉਹ ਵੀ ਉਸਨੇ ਕੁੱਝ ਦਿਨ ਪਹਿਲਾਂ ਕਿਸੇ ਤੋਂ ਖੋਹਿਆ ਸੀ, ਜਿਸਦੇ ਚੱਲਦੇ ਉਸ ਮਾਮਲੇ ਵਿਚ ਵੀ ਪਰਚਾ ਦਰਜ਼ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਫ਼ੂਲ ਪ੍ਰਦੀਪ ਸਿੰਘ, ਸੀਆਈਏ-2 ਦੇ ਇੰਚਾਰਜ਼ ਇੰਸਪੈਕਟਰ ਕਰਨਦੀਪ ਸਿੰਘ ਤੇ ਥਾਣਾ ਰਾਮਪੁਰਾ ਦੇ ਮੁਖੀ ਬੂਟਾ ਸਿੰਘ ਆਦਿ ਅਧਿਕਾਰੀ ਵੀ ਹਾਜ਼ਰ ਸਨ।