👉ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ਼ ਵਾਪਸ ਲੈ ਕ ਹੈਡ ਗਰੰਥੀ ਗਿਆਨੀ ਜਗਤਾਰ ਸਿੰਘ ਨੂੰ ਦਿੱਤਾ ਚਾਰਜ਼
ਲੁਧਿਆਣਾ, 19 ਦਸੰਬਰ: ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਟਕਰਾਅ ਦੀ ਸਥਿਤੀ ਵਿਚ ਚੱਲ ਰਹੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਵੱਢੀ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਤੋਂ ਜਥੇਦਾਰ ਦਾ ਚਾਰਜ਼ ਵਾਪਸ ਲੈ ਲਿਆ ਹੈ। ਜਥੇਦਾਰ ਸਾਹਿਬ ਦੇ ਕਥਿਤ ਸਾਬਕਾ ਸਾਢੂ ਗੁਰਪ੍ਰੀਤ ਸਿੰਘ ਦੀ ਸਿਕਾਇਤ ’ਤੇ ਇਹ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਗੁਰਦੂਆਰਾ ਸ਼੍ਰੀ ਕਟਾਣਾ ਸਾਹਿਬ ਵਿਖੇ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਮੀਟਿੰਗ ਵਿਚ ਇਸ ਸਬੰਧੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਉਂਦਿਆਂ ਇਸਨੂੰ ਜਥੇਦਾਰ ਦੇ ਮਾਮਲੇ ਵਿਚ 15 ਦਿਨਾਂ ਵਿਚ ਆਪਣੀ ਰੀਪੋਰਟ ਦੇਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ ਸੰਸਦ ’ਚ ਹੰਗਾਮਾ, ਧੱਕਾਮੁੱਕੀ ਦੌਰਾਨ ਭਾਜਪਾ ਦੇ ਐਮਪੀ ਹੋਏ ਜਖ਼ਮੀ, ਸ਼ੈਸਨ ਦੀ ਕਾਰਵਾਈ ਮੁੜ ਮੁਅੱਤਲ
ਇਸ ਦੌਰਾਨ ਜਥੇਦਾਰ ਦਾ ਚਾਰਜ਼ ਹੈਡ ਗਰੰਥੀ ਗਿਆਨੀ ਜਗਤਾਰ ਸਿੰਘ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਦਾ ਵਾਧੂ ਚਾਰਜ਼ ਦਿੱਤਾ ਗਿਆ ਹੈ। ਜਿਸਤੋਂ ਸਪੱਸ਼ਟ ਹੈ ਕਿ ਕਮੇਟੀ ਦੀ ਰੀਪੋਰਟ ਤੱਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਕਿਸੇ ਵੀ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕਦੇ। ਸੂਚਨਾ ਮੁਤਾਬਕ ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਅਤੇ ਅੰਤਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੂੰ ਸ਼ਾਮਲ ਕੀਤਾ ਗਿਆ। ਹਾਲਾਂਕਿ ਇਸ ਮੀਟਿੰਗ ਵਿਚ ਵਿਰੋਧੀ ਧੜੇ ਵੱਲੋਂ ਆਪਣਾ ਇੱਕ ਮੈਂਬਰ ਸ਼ਾਮਲ ਕਰਨ ਲਈ ਕਿਹਾ ਗਿਆ ਪ੍ਰੰਤੂ ਇਸਨੂੰ ਨਹੀਂ ਮੰਨਿਆ ਗਿਆ। ਦਸਣਾ ਬਣਦਾ ਹੈ ਕਿ ਬਾਦਲ ਧੜੇ ਵੱਲੋਂ ਲਗਾਤਾਰ ਅਸਿੱਧੇ ਢੰਗ ਨਾਲ ਆਪਣੇ ਆਗੂ ਵਿਰੁਧ ਕਾਰਵਾਈ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਮੰਨਿਆ ਜਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK