ਅੰਮ੍ਰਿਤਸਰ, 17 ਦਸੰਬਰ: Amritsar News: ਪਿਛਲੇ ਕੁੱਝ ਸਮੇਂ ਤੋਂ ਥਾਣਿਆਂ ਦੇ ਅੰਦਰ ਅਤੇ ਬਾਹਰ ਹੋ ਰਹੇ ਧਮਾਕਿਆਂ ਦੀ ਲੜੀ ਤਹਿਤ ਹੁਣ ਮੁੜ ਸ਼੍ਰੀ ਅੰਮ੍ਰਿਤਸਰ ਸਾਹਿਬ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਥਾਣਾ ਇਸਲਾਮਾਬਾਦ ’ਚ ਬਲਾਸਟ ਹੋਣ ਦੀ ਖ਼ਬਰ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਥਾਣੇ ਦੇ ਅੰਦਰ ਕੋਈ ਧਮਾਕਾ ਹੋਣ ਤੋਂ ਸਪੱਸ਼ਟ ਇੰਨਕਾਰ ਕੀਤਾ ਹੈ ਪ੍ਰੰਤੂ ਸ਼ੋਸਲ ਮੀਡੀਆ ’ਤੇ ਜੀਵਨ ਫ਼ੌਜੀ ਨਾਂ ਦੇ ਇੱਕ ਨੌਜਵਾਨ ਵੱਲੋਂ ਇਸ ਥਾਣੇ ਅੰਦਰ ਹੋਏ ਬਲਾਸਟ ਦੀ ਜਿੰਮੇਵਾਰੀ ਚੁੱਕੀ ਹੈ। ਇਸ ਥਾਣੇ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੇ ਮੀਡੀਆ ਨੂੰ ਦਸਿਆ ਹੈ ਕਿ ਕਰੀਬ ਸੁਬਹ ਤਿੰਨ ਵਜੇਂ ਹੋਏ ਇਸ ਧਮਾਕੇ ਦੀ ਅਵਾਜ਼ ਇੰਨੀਂ ਜਿਆਦਾ ਸੀ ਕਿ ਸੁੱਤੇ ਪਏ ਲੋਕ ਜਾਗ ਪਏ ਅਤੇ ਘਰਾਂ ਤੋਂ ਬਾਹਰ ਆ ਗਏ।
ਇਹ ਵੀ ਪੜ੍ਹੋ CID Bathinda Unit ਦੇ ਅਧਿਕਾਰੀ/ਕਰਮਚਾਰੀ ਵਧੀਆ ਸੇਵਾਵਾਂ ਬਦਲੇ ਡੀਜੀਪੀ ਡਿਸਕ ਅਵਾਰਡ ਨਾਲ ਸਨਮਾਨਤ
ਲੋਕਾਂ ਨੂੰ ਸ਼ੱਕ ਹੈ ਕਿ ਇਹ ਧਮਾਕਾ ਥਾਣੇ ਵਿਚ ਹੋਇਆ ਹੈ। ਦੂਜੇ ਪਾਸੇ ਥਾਣਾ ਮੁਖੀ ਮੁਤਾਬਕ ਧਮਾਕੇ ਬਾਰੇ ਜਰੂਰ ਪਤਾ ਲੱਗਿਆ ਹੈ ਪ੍ਰੰਤੂ ਇਹ ਧਮਾਕਾ ਥਾਣੇ ਦੇ ਅੰਦਰ ਨਹੀਂ ਹੋਇਆ ਹੈ ਤੇ ਪੁਲਿਸ ਇਸਦੀ ਜਾਂਚ ਕਰ ਰਹੀ ਹੈ। ਇਸਦੇ ਨਾਲ ਹੀ ਇਸ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਜੀਵਨ ਫ਼ੌਜੀ ਨਾਂ ਦੇ ਇੱਕ ਵਿਅਕਤੀ ਵੱਲੋਂ ਆਪਣੇ ਸੋਸਲ ਮੀਡੀਆ ਅਕਾਉਂਟ ’ਤੇ ਇਸ ਧਮਾਕੇ ਦੀ ਜਿੰਮੇਵਾਰੀ ਚੁੱਕੀ ਗਈ ਹੈ। ਹਾਲਾਂਕਿ ਅਦਾਰਾ ਪੰਜਾਬੀ ਖ਼ਬਰਸਾਰ ਇਸ ਪੋਸਟ ਦੇ ਸਹੀ ਹੋਣ ਦਾ ਦਾਅਵਾ ਨਹੀਂ ਚੁੱਕਦਾ
ਇਹ ਵੀ ਪੜ੍ਹੋ Fazilka News: ਪੁਲਿਸ ਦੀ ਸਾਈਬਰ ਠੱਗਾਂ ’ਤੇ ਇੱਕ ਹੋਰ ਵੱਡੀ ਕਾਰਵਾਈ, ਯੂਪੀ ਤੋਂ ਦੋ ਠੱਗਾਂ ਨੂੰ ਕੀਤਾ ਕਾਬੂ
ਪ੍ਰੰਤੂ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਇਸ ਪੋਸਟ ਵਿਚ ਸਪੱਸ਼ਟ ਲਿਖਿਆ ਹੈ ਕਿ ਇਸਲਾਮਾਬਾਦ ਥਾਣੇ ਵਿਚ ਸੁੱਟੇ ਗ੍ਰਨੇਡ ਦੀ ਜਿੰਮੇਵਾਰੀ ਉਹ ਚੁੱਕਦਾ ਹੈ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਇੱਥੇ ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਬਾਰਡਰ ਇਲਾਕੇ ਦੇ ਮਜੀਠਾ ਅਤੇ ਅਜਨਾਲਾ ਆਦਿ ਥਾਣਿਆਂ ਵਿਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸਤੋਂ ਬਾਅਦ ਹੁਣ ਪੁਲਿਸ ਵੱਲੋਂ ਥਾਣਿਆਂ ਦੀਆਂ ਕੰਧਾਂ ਨੂੰ ਉੱਚਾ ਚੁੱਕਿਆ ਜਾ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK