👉ਮਹਿਤਾ ਪਰਿਵਾਰ ਵੱਲੋਂ ਵਾਰਡ ਨੰਬਰ 48 ਨੂੰ ਬਣਾਇਆ ਜਾਵੇਗਾ ਆਦਰਸ਼ ਵਾਰਡ: ਅਮਰਜੀਤ ਮਹਿਤਾ
👉ਪੰਜ ਸਾਲ ਦੇ ਕੰਮ ਇੱਕ ਸਾਲ ਦੇ ਵਿੱਚ ਕਰਕੇ ਦਿਖਾਵਾਂਗੇ: ਪਰਮਜੀਤ ਮਹਿਤਾ
ਬਠਿੰਡਾ, 15 ਦਸੰਬਰ: Bathinda News: ਵਾਰਡ ਨੰ: 48 ਤੋਂ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਅਤੇ ਉਨ੍ਹਾਂ ਦੇ ਪਿਤਾ ਪੀ.ਸੀ.ਏ ਪ੍ਰਧਾਨ ਅਮਰਜੀਤ ਮਹਿਤਾ ਨੇ ਅੱਜ ਵਾਰਡ ਨੰ: 48 ਦੇ ਵਾਸੀਆਂ ਨੂੰ ਮਹਿਤਾ ਪਰਿਵਾਰ ਦੀਆਂ ਗਾਰੰਟੀਆਂ ਦਿੰਦਿਆਂ ਐਲਾਨ ਕੀਤਾ ਕਿ ਇਹ ਵਾਰਡ ਉਨ੍ਹਾਂ ਦਾ ਆਪਣਾ ਵਾਰਡ ਹੈ, ਜਿਸ ਵਿੱਚ ਸਥਾਈ ਦਫ਼ਤਰ ਖੋਲਿ੍ਹਆ ਜਾਵੇਗਾ ਅਤੇ ਉਕਤ ਵਾਰਡ ਦੀ ਹਰ ਸਮੱਸਿਆ ਦਾ ਹੱਲ ਕਰਕੇ ਵਾਰਡ ਨੂੰ ਇੱਕ ਆਦਰਸ਼ ਵਾਰਡ ਵਜੋਂ ਸਥਾਪਿਤ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਐਮਸੀ ਅਸ਼ਵਨੀ ਬੰਟੀ, ਸਮਾਜ ਸੇਵੀ ਸੋਨੀ ਪ੍ਰਧਾਨ ਅਤੇ ਰਾਜਨ ਅਮਰਦੀਪ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਅਮਰਜੀਤ ਮਹਿਤਾ ਅਤੇ ਪਦਮਜੀਤ ਮਹਿਤਾ ਨੇ ਦੱਸਿਆ ਕਿ ਜਲਦੀ ਹੀ ਇਸ ਖੇਤਰ ਵਿੱਚ ਇੱਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ,
ਇਹ ਵੀ ਪੜ੍ਹੋ Big News: ਖ਼ਨੌਰੀ ਵੱਡੀ ਹਲਚਲ; ਡੀਜੀਪੀ ਤੇ ਕੇਂਦਰ ਦੇ ਨੁਮਾਇੰਦਿਆਂ ਵੱਲੋਂ ਡੱਲੇਵਾਲ ਨਾਲ ਮੁਲਾਕਾਤ
ਜੋ ਕਿ ਰਿਜ਼ਨਲ ਸੈਂਟਰ ਦੇ ਨਾਮ ’ਤੇ ਬਣਾਇਆ ਜਾਵੇਗਾ, ਜਿਸ ਲਈ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਇਸ ਖੇਤਰ ਨੂੰ ਸ਼ਹਿਰ ਤੋਂ ਵੱਖ ਕਰਨ ਵਾਲੀਆਂ ਰੇਲਵੇ ਲਾਈਨਾਂ ’ਤੇ ਅੰਡਰ ਬ੍ਰਿਜ/ਓਵਰ ਬ੍ਰਿਜ ਬਣਾ ਕੇ ਸ਼ਹਿਰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਵਾਰਡ ਦੀ ਹਰ ਛੋਟੀ-ਮੋਟੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ, ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਾਰਡ ਨੰ: 48 ਵਿੱਚ ਤਿੰਨ ਖੇਤਰਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਮੋਟਰਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋਗੀ ਨਗਰ ਟਿੱਬਾ ਦੇ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਉਕਤ ਸਮੱਸਿਆ ਦਾ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਉਮੀਦਵਾਰ ਪਦਮਜੀਤ ਮਹਿਤਾ ਨੇ ਕਿਹਾ ਕਿ ਉਹ ਵਾਰਡ ਦੇ ਲੋਕਾਂ ਨੂੰ ਸਮੱਸਿਆਵਾਂ ਤੋਂ ਮੁਕਤ ਕਰਨ ਦਾ ਜਨੂੰਨ ਰੱਖਦੇ ਹਨ
ਇਹ ਵੀ ਪੜ੍ਹੋ ਨਗਰ ਕੋਂਸਲ ਚੋਣਾਂ: ਬਠਿੰਡਾ ’ਚ ਅੱਠ ਥਾਵਾਂ ‘ਤੇ ਨਿਰਵਿਰੋਧ ਚੁਣੇ ਗਏ ਉਮੀਦਵਾਰ
ਉਨ੍ਹਾਂ ਦੀ ਟੀਮ ਨੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਹੀ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਵਾਰਡ ਵਾਸੀਆਂ ਨੂੰ ਮਹਿਤਾ ਪਰਿਵਾਰ ਦੀ ਗਾਰੰਟੀ ਦਿੰਦਿਆਂ ਕਿਹਾ ਕਿ ਲੋਕਾਂ ਦੀ ਧਾਰਮਿਕ ਆਸਥਾ ਨੂੰ ਮੁੱਖ ਪਹਿਲ ਦਿੰਦੇ ਹੋਏ ਉਕਤ ਵਾਰਡ ਵਿੱਚ ਮੰਦਰ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਜਾਵੇਗੀ। ਵਾਰਡ ਦੇ ਲੋਕਾਂ ਲਈ ਕਮਿਊਨਿਟੀ ਸੈਂਟਰ ਅਤੇ ਪਾਰਕ ਦੀ ਸਥਾਪਨਾ ਕੀਤੀ ਜਾਵੇਗੀ, ਜਦਕਿ ਬੱਚਿਆਂ ਲਈ ਡਿਜੀਟਲ ਲੈਬ ਅਤੇ ਲੜਕੀਆਂ ਲਈ ਕੰਪਿਊਟਰ ਸੈਂਟਰ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਡਿਜ਼ੀਟਲ ਲੈਬ ਅਤੇ ਕੰਪਿਊਟਰ ਸੈਂਟਰ ਪੂਰੀ ਤਰ੍ਹਾਂ ਵਾਈ-ਫਾਈ ਨਾਲ ਲੈਸ ਹੋਵੇਗਾ, ਜਿੱਥੇ ਬੱਚੇ ਆਪਣੇ ਹੁਨਰ ਦਾ ਵਿਕਾਸ ਕਰਨਗੇ। ਉਨ੍ਹਾਂ ਦੱਸਿਆ ਕਿ ਮਹਿਤਾ ਪਰਿਵਾਰ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਟਰਾਈਸਾਈਕਲ ਅਤੇ ਔਰਤਾਂ ਨੂੰ ਰੁਜ਼ਗਾਰ ਲਈ ਸਿਲਾਈ ਮਸ਼ੀਨਾਂ ਵੰਡਣ ਦਾ ਪ੍ਰੋਗ੍ਰਾਮ ਵੀ ਉਲੀਕਿਆ ਗਿਆ ਹੈ
ਇਹ ਵੀ ਪੜ੍ਹੋ ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
ਚੋਣਾਂ ਤੋਂ ਬਾਅਦ ਮਹਿਤਾ ਪਰਿਵਾਰ ਦੇ ਦਫ਼ਤਰ ਵਿੱਚ ਹਰ ਸਮੇਂ ਲੋੜਵੰਦਾਂ ਲਈ ਸਿਲਾਈ ਮਸ਼ੀਨਾਂ ਅਤੇ ਟਰਾਈਸਾਈਕਲ ਜ਼ਰੂਰਤਮੰਦਾਂ ਲਈ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਉਕਤ ਖੇਤਰ ਤੋਂ ਏਮਜ਼ ਬਠਿੰਡਾ ਤੱਕ ਸਰਕਾਰੀ ਬੱਸਾਂ ਚਲਾਈਆਂ ਜਾਣਗੀਆਂ, ਉਥੇ ਹੀ ਸ਼ਾਂਤੀ ਦੇਵੀ ਮੈਮੋਰੀਅਲ ਹਸਪਤਾਲ ਵਿੱਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਉਪਰਾਲੇ ਸ਼ੁਰੂ ਕੀਤੇ ਜਾਣਗੇ, ਹਸਪਤਾਲ ਵਿੱਚ 24 ਘੰਟੇ ਓ.ਪੀ.ਡੀ ਦੀ ਸਹੂਲਤ ਹੋਵੇਗੀ ਅਤੇ ਜੱਚਾ ਬੱਚਾ ਹਸਪਤਾਲ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਛਠ ਪੂਜਾ ਲਈ ਸਰਹਿੰਦ ਨਹਿਰ ਵਿੱਚ ਪਾਉੜੀਆਂ ਲਗਾਈਆਂ ਜਾਣਗੀਆਂ, ਤਾਂ ਜੋ ਛਠ ਪੂਜਾ ਦੇ ਸਮਾਗਮਾਂ ਦੌਰਾਨ ਛੱਠ ਮਾਤਾ ਦੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK