ਫ਼ਿਰੋਜਪੁਰ, 7 ਨਵੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਣਕ ਦੀ ਬੀਜਾਈ ਦੇ ਸੀਜ਼ਨ ’ਚ ਡੀਏਪੀ ਦੀ ਪੈਦਾ ਹੋਈ ਕਿੱਲਤ ਨੂੰ ਦੂਰ ਕਰਨ ਲਈ ਇਸਦੀ ਕਾਲਾਬਜ਼ਾਰੀ ਰੋਕਣ ਦੇ ਦਿੱਤੇ ਹੁਕਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵਿਚ ਅਸਫ਼ਲ ਰਹਿਣ ’ਤੇ ਸਰਕਾਰ ਵੱਲੋਂ ਜ਼ਿਲ੍ਹਾ ਫ਼ਿਰੋਜਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਕੁੱਝ ਦੇਰ ਪਹਿਲਾਂ ਪੰਜਾਬ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਜੰਗੀਰ ਸਿੰਘ ਵਿਰੁਧ ਚਾਰਜ਼ਸੀਟ ਦੇ ਵੀ ਆਦੇਸ਼ ਦਿੱਤੇ ਗਏ ਹਨ ਤੇ ਨਾਲ ਹੀ ਮੁਅੱਤਲੀ ਅਧੀਨ ਹੈਡਕੁਆਟਰ ਐਸਏਐਸ ਨਗਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋਪੰਜਾਬ ਦੀ ‘ਹਾਟ ਸੀਟ’ ਬਣੀ ਗਿੱਦੜਬਾਹਾ ’ਚ ਜਿੱਤ-ਹਾਰ ’ਤੇ ਲੱਗੀਆਂ ਸ਼ਰਤਾਂ
ਮਿਲੀ ਜਾਣਕਾਰੀ ਮੁਤਾਬਕ ਐਸਡੀਐਮ ਫ਼ਿਰੋਜਪੁਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਏਪੀ ਦੀ ਕਾਲਾਬਾਜ਼ਾਰੀ ਰੋਕਣ ਲਈ ਫ਼ਰਮਾਂ ਦੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਮੈਸਰਜ਼ ਸਚਦੇਵਾ ਟਰੈਡਰਜ਼ ਦੇ ਵੱਖ ਵੱਖ ਗੋਦਾਮਾਂ ਦੀ ਚੈਕਿੰਗ ਦੌਰਾਨ ਡੀਏਪੀ ਦੇ 3236 ਬੈਗ(161.8 ਮੀਟਰਕ ਟਨ) ਖਾਦ ਅਣਧਿਕਰਾਤ ਤੌਰ ’ਤੇ ਜਮ੍ਹਾਂ ਕੀਤੀ ਪਾਈ ਗਈ, ਜਿਸਦਾ ਇੰਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਸੀ। ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਕੋਲੋਂ ਪੁਛਿਆਂ ਗਿਆ ਤਾਂ ਉਹ ਕੋਈ ਤਸੱਲੀਬਖ਼ਸ ਜਵਾਬ ਨਹੀਂ ਦੇ ਸਕੇ। ਇਸਤੋਂ ਇਲਾਵਾ ਵਧੀਕ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰ ਨੂੰ ਉਕਤ ਫ਼ਰਮ ਵਿਰੁਧ ਜਰੂਰੀ ਵਸਤਾਂ ਐਕਟ ਤਹਿਤ ਕੇਸ ਦਰਜ਼ ਕਰਵਾਉਣ ਅਤੇ ਨਾਲ ਹੀ ਜ਼ਿਲ੍ਹਾ ਮਾਰਕਫ਼ੈਡ ਦੇ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।