Site icon Punjabi Khabarsaar

ਪੰਜਾਬ ਦੀ ‘ਹਾਟ ਸੀਟ’ ਬਣੀ ਗਿੱਦੜਬਾਹਾ ’ਚ ਜਿੱਤ-ਹਾਰ ’ਤੇ ਲੱਗੀਆਂ ਸ਼ਰਤਾਂ

333 Views

ਗਿੱਦੜਬਾਹਾ, 7 ਨਵੰਬਰ: ਆਗਾਮੀ 20 ਨਵੰਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋਣ ਜਾ ਰਹੀ ਜਿਮਨੀ ਚੋਣਾਂ ਦੇ ਵਿਚ ਸਭ ਤੋਂ ‘ਹਾਟ ਸੀਟ’ ਬਣੇ ਗਿੱਦੜਬਾਹਾ ਹਲਕੇ ਵਿਚ ਹੁਣ ਉਮੀਦਵਾਰਾਂ ਦੇ ਜਿੱਤ ਹਾਰ ਦੀਆਂ ਸ਼ਰਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੀਟ ਉਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਇੱਥੋਂ ਤਿੰਨ ਵਾਰ ਨੁਮਾਇੰਦਗੀ ਕਰ ਚੁੱਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਤੋਂ ਇਲਾਵਾ ਕੁੱਝ ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਕਾਂਗਰਸ ਛੱਡ ਕੇ ਭਾਜਪਾ ਵਿਚ ਆਏ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਚੋਣ ਮੁਕਾਬਲੇ ਵਿਚ ਡਟੇ ਹੋਏ ਹਨ।

ਇਹ ਵੀ ਪੜ੍ਹੋਵੱਡੀ ਖ਼ਬਰ:Canada Govt ਵੱਲੋਂ Student Visa ਤੋਂ ਬਾਅਦ ਹੁਣ Visitor Visa ਵਿਚ ਵੱਡੀ ਤਬਦੀਲੀ

ਬੇਸ਼ੱਕ ਮਨਪ੍ਰੀਤ ਇਸ ਹਲਕੇ ਤੋਂ ਪੰਜ ਵਾਰ ਚੋਣ ਜਿੱਤ ਰਹੇ ਹਨ ਪ੍ਰੰਤੂ ਹਲਕਾ ਛੱਡ ਕੇ ਬਠਿੰਡਾ ਆ ਜਾਣਾ ਤੇ ਕਈ ਵਾਰ ਪਾਰਟੀਆਂ ਬਦਲਣ ਕਾਰਨ ਉਨ੍ਹਾਂ ਨੂੰ ਮੁੜ ਇਸ ਹਲਕੇ ’ਤੇ ਪਕੜ ਬਣਾਉਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਜਿਸਦੇ ਚੱਲਦੇ ਜਿੱਤ ਹਾਰ ਦੀਆਂ ਸ਼ਰਤਾਂ ਵੀ ਰਾਜਾ ਵੜਿੰਗ ਅਤੇ ਡਿੰਪੀ ਢਿੱਲੋਂ ਉੱਤੇ ਲੱਗ ਰਹੀਆਂ ਹਨ। ਇਸੇ ਤਰ੍ਹਾਂ ਦੀ ਵਾਈਰਲ ਹੋ ਰਹੀ ਵੀਡੀਓ ਵਿਚ ਵੀ ਹਲਕਾ ਗਿੱਦੜਬਾਹਾ ਨਾਲ ਸਬੰਧਤ ਇੱਕ ਪਿੰਡ ਦੇ ਦੋ ਵਿਅਕਤੀਆਂ ਵੱਲੋਂ ਰਾਜਾ ਵੜਿੰਗ ਤੇ ਡਿੰਪੀ ਢਿੱਲੋਂ ਦੀ ਜਿੱਤ ਉਪਰ 1-1 ਲੱਖ ਰੁਪਏ ਦੀ ਸ਼ਰਤ ਲਗਾਈ ਜਾ ਰਹੀ ਦਿਖ਼ਾਈ ਗਈ ਹੈ। ਦੋਨਾਂ ਹੀ ਵਿਅਕਤੀਆਂ, ਜਿੰਨ੍ਹਾਂ ਦੇ ਨਾਮ ਸੁਖਦੀਪ ਅਤੇ ਕਾਕਾ ਦਸਿਆ ਜਾ ਰਿਹਾ ਹੈ, ਵੱਲੋਂ ਇੱਕ-ਇੱਕ ਲੱਖ ਰੁਪਏ ਦੇ ਚੈੱਕ ਇੱਕ ਸਾਂਝੇ ਵਿਅਕਤੀ ਕੋਲ ਰੱਖੇ ਗਏ ਹਨ ਤੇ ਜਿੱਤਣ ਵਾਲਾ ਇਹ ਦੋਨੋਂ ਚੈਕ ਉਸਤੋਂ ਪ੍ਰਾਪਤ ਕਰ ਲਵੇਗਾ। ਉਂਝ ਇਸ ਮਾਮਲੇ ਵਿਚ ਹਾਲੇ ਤੱਕ ਪੁਲਿਸ ਚੁੱਪ ਦਿਖ਼ਾਈ ਦੇ ਰਹੀ ਹੈ।

 

Exit mobile version