Site icon Punjabi Khabarsaar

ਅਕਾਲੀ ਦਲ ਦੇ ਹਲਕਾ ਇੰਚਾਰਜ਼ ਵਿਰੁਧ ਪਰਚਾ ਦਰਜ਼, ਜਾਣੋ ਮਾਮਲਾ!

👉ਦੋ ਪੰਜਾਬੀ ਨੌਜਵਾਨਾਂ ਦੇ ਕਾਤਲ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਲਗਾਇਆ ਸੀ ਏਅਰਪੋਰਟ ’ਤੇ ਧਰਨਾ
ਐਸ.ਏ.ਐਸ ਨਗਰ, 1 ਦਸੰਬਰ: ਸਥਾਨਕ ਏਅਰਪੋਰਟ ਇਲਾਕੇ ਦੀ ਪੁਲਿਸ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਪਰਵਿੰਦਰ ਸਿੰਘ ਸੋਹਾਣਾ ਤੇ ਮਨਦੀਪ ਸਿੰਘ ਕੁੰਬੜਾ ਸਹਿਤ ਦਰਜ਼ਨਾਂ ਅਣਪਛਾਤਿਆਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ। ਇਹ ਕਾਰਵਾਈ ਪਿਛਲੇ ਦਿਨੀਂ ਨੇੜਲੇ ਪਿੰਡ ਕੁੰਬੜਾ ਦੇ ਦੋ ਨੌਜਵਾਨਾਂ ਦੇ ਹੋਏ ਕਤਲ ਮਾਮਲੇ ਵਿਚ ਲੋੜੀਦੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਏਅਰਪੋਰਟ ਰੋਡ ’ਤੇ ਦਿੱਤੇ ਧਰਨਾ ਕਾਰਨ ਕੀਤੀ ਗਈ ਹੈ।

ਇਹ ਵੀ ਪੜ੍ਹੋ ਚਿੱਟੇ ਦੀ ਲੱਤ: ਇੱਕ ਹੀ ਪਿੰਡ ਵਿਚ ਦੋ ਨੌਜਵਾਨਾਂ ਦੇ ਘਰ ਵਿਛੇ ਸੱਥਰ

ਇਸ ਪਰਚੇ ਦੀ ਕੰਨਸੋਅ ਮਿਲਦੇ ਹੀ ਸਥਾਨਕ ਲੋਕਾਂ ਵਿਚ ਨਰਾਜ਼ਗੀ ਹੈ ਤੇ ਅੰਦਰਖ਼ਾਤੇ ਚਰਚਾ ਸੁਣਾਈ ਦੇ ਰਹੀ ਹੈ ਕਿ ਪਿੰਡ ਵਾਸੀ ਭਲਕੇ ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਜਿਕਰਯੋਗ ਹੈ ਕਿ ਲੰਘੀ 13 ਨਵੰਬਰ ਨੂੰ ਮਾਮੂਲੀ ਕਹਾਸੁਣੀ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਪਿੰਡ ਦੇ ਦੋ ਨੌਜਵਾਨਾਂ ਦਮਨਜੌਤ ਅਤੇ ਦਿਲਪ੍ਰੀਤ ਉਪਰ ਇੱਥੇ ਵੱਡੀ ਗਿਣਤੀ ਵਿਚ ਵਸਦੇ ਪ੍ਰਵਾਸੀ ਭਾਈਚਾਰੇ ਦੇ ਅੱਧੀ ਦਰਜ਼ਨ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ ਨਗਰ ਨਿਗਮ ਚੋਣਾਂ ਨੂੰ ਲੈ ਕੇ ਐਕਸ਼ਨ ਵਿੱਚ ਆਮ ਆਦਮੀ ਪਾਰਟੀ, ਚੰਡੀਗੜ੍ਹ ਤੋਂ ਬਾਅਦ ਹੁਣ ਜਲੰਧਰ ‘ਚ ‘ਆਪ’ ਪ੍ਰਧਾਨ ਦੀ ਮੀਟਿੰਗ

ਇਸ ਹਮਲੇ ਵਿਚ ਦਮਨ ਦੀ ਮੌਤ ਹੋ ਗਈ ਸੀ ਤੇ ਦਿਲਪ੍ਰੀਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਪੁਲਿਸ ਦੀ ਢਿੱਲੀਂ ਕਾਰਵਾਈ ਤੋਂ ਨਰਾਜ਼ ਹੋ ਕੇ ਪਿੰਡ ਵਾਸੀਆਂ ਨੇ ਦਮਨ ਦੀ ਲਾਸ਼ ਨੂੰ ਰੱਖ ਕੇ ਏਅਰਪੋਰਟ ਰੋਡ ’ਤੇ ਧਰਨਾ ਲਗਾ ਦਿੱਤਾ ਸੀ ਤੇ ਇਹ ਧਰਨਾ ਉਨਾਂ ਸਮਾਂ ਜਾਰੀ ਰਿਹਾ ਜਦ ਤੱਕ ਪੁਲਿਸ ਨੇ ਮੁਲਜਮ ਪ੍ਰਵਾਸੀ ਨੌਜਵਾਨਾਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ। ਹੁਣ ਇਹ ਮਾਮਲਾ ਠੰਢਾ ਹੋ ਗਿਆ ਸੀ ਪ੍ਰੰਤੂ ਪੁਲਿਸ ਵੱਲੋਂ ਇਸ ਧਰਨੇ ਦੀ ਅਗਵਾਈ ਕਰਨ ਵਾਲੇ ਆਗੂਆਂ ਵਿਰੁਧ ਪਰਚਾ ਦਰਜ ਕਰਨ ‘ਤੇ ਮੁੜ ਭੜਕ ਸਕਦਾ ਹੈ।

 

Exit mobile version