ਲੁਧਿਆਣਾ, 7 ਦਸੰਬਰ: ਬੀਤੀ ਰਾਤ ਅਮਲੋਹ ਰੋਡ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਲੁਧਿਆਣਾ ਦੇ ਇੱਕ ਥਾਣਾ ਮੁਖੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਇੰਨੀਂ ਭਿਆਨਕ ਸੀ ਕਿ ਥਾਣਾ ਮੁਖੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਇੰਸਪੈਕਟਰ ਦਵਿੰਦਰਪਾਲ ਸਿੰਘ ਦੇ ਤੌਰ ‘ਤੇ ਹੋਈ ਦੱਸੀ ਜਾ ਰਹੀ ਹੈ, ਜੋਕਿ ਲੁਧਿਆਣਾ ਦੇ ਇੱਕ ਥਾਣੇ ਵਿਚ ਥਾਣਾ ਮੁਖੀ ਵਜੋਂ ਤੈਨਾਤ ਦਸਿਆ ਜਾ ਰਿਹਾ।
ਇਹ ਵੀ ਪੜ੍ਹੋ Rupnagar News: ਦੋ ਟਰਾਲਿਆਂ ਦੇ ‘ਭੇੜ’ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌ+ਤ
ਘਟਨਾ ਦਾ ਪਤਾ ਲੱਗਦੇ ਹੀ ਆਮ ਲੋਕਾਂ ਤੇ ਸੜਕ ਸੁਰੱਖਿਆ ਫ਼ੋਰਸ ਵੱਲੋਂ ਮ੍ਰਿਤਕ ਇੰਸਪੈਕਟਰ ਦੀ ਲਾਸ਼ ਨੂੰ ਉਸਦੀ ਇਨੋਵਾ ਕਾਰ ਵਿਚੋਂ ਕੱਢਿਆ ਗਿਆ ਤੇ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾਇਆ। ਕਿਹਾ ਜਾ ਰਿਹਾ ਕਿ ਡਿਊਟੀ ਤੋਂ ਬਾਅਦ ਇੰਸਪੈਕਟਰ ਦਵਿੰਦਰਪਾਲ ਸਿੰਘ ਆਪਣੀ ਕਾਰ ’ਤੇ ਸਵਾਰ ਹੋ ਕੇ ਮੰਡੀ ਗੋਬਿੰਦਗੜ ਵਿਚ ਸਥਿਤ ਘਰ ਵੱਲ ਜਾ ਰਿਹਾ ਸੀ ਕਿ ਰਾਸਤੇ ਵਿਚ ਸੜਕ ਉਪਰ ਇੱਕ ਟਰੱਕ ਖੜਾ ਸੀ ਪ੍ਰੰਤੂ ਅੱਗਿਓ ਲਾਈਟਾਂ ਪੈਣ ਕਾਰਨ ਪਤਾ ਨਹੀਂ ਚੱਲਿਆ ਤੇ ਇਨੋਵਾ ਗੱਡੀ ਉਸਦੇ ਨਾਲ ਟਕਰਾ ਗਈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK