👉ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਅਰਦਾਸ ਕਰਨ ਤੋ ਬਾਅਦ ਚੱਲੇਗਾ 101 ਕਿਸਾਨਾਂ ਦਾ ਮਰਜੀਵੜਿਆਂ ਜਥਾ
ਸ਼ੰਭੂ/ਪਟਿਆਲਾ, 6 ਦਸੰਬਰ: Farmers Delhi march :ਕਿਸਾਨਾਂ ਵੱਲੋਂ ਅੱਜ ਦਿੱਤੇ ਦਿੱਲੀ ਕੂਚ ਦੇ ਸੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਖ਼ਾਸੀ ਹਲਚਲ ਦਿਖ਼ਾਈ ਦੇ ਰਹੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਸੁਰਜੀਤ ਸਿੰਘ ਫ਼ੂਲ ਅਤੇ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ 101 ਕਿਸਾਨਾਂ ਦੇ ਪਹਿਲੇ ਜਥੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ ਤਾਂ ਦੂਜੇ ਪਾਸੇ ਹਰਿਆਣਾ ਸਰਕਾਰ ਨੇ ਵੀ ਫ਼ਰਵਰੀ ਵਾਲਾ ਦ੍ਰਿਸ ਮੁੜ ਰੂਪਮਾਨ ਕਰਦਿਆਂ ਸਰਹੱਦਾਂ ਨੂੰ ਮੁੜ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਹੈ। ਇੱਥੇ ਆਉਣ ਵਾਲੇ ਆਮ ਸਾਧਨਾਂ ਨੂੰ ਵੀ ਹੁਣ ਨਹੀਂ ਟੱਪਣ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ ਰਾਜ ਚੋਣ ਕਮਿਸ਼ਨ ਵੱਲੋਂ ਆਗਾਮੀ ਨਗਰ ਨਿਗਮ ਚੋਣਾਂ ਦੇ ਸੁਰੱਖਿਆ ਪ੍ਰਬੰਧਾਂ ਸਬੰਧੀ ਪੰਜਾਬ ਪੁਲਿਸ ਨਾਲ ਸਮੀਖਿਆ ਮੀਟਿੰਗ
ਹਾਲਾਂਕਿ ਕਿਸਾਨਾਂ ਵੱਲੋਂ ਆਪਣਾ ਇਹ ਜਥਾ ਸ਼ੰਭੂ ਬਾਰਡਰ ਰਾਹੀਂ ਭੇਜਣ ਦਾ ਐਲਾਨ ਕੀਤਾ ਹੋਇਆ ਹੈ ਪ੍ਰੰਤੂ ਹਰਿਆਣਾ ਸਰਕਾਰ ਨੇ ਖਨੌਰੀ, ਡੱਬਵਾਲੀ ਸਹਿਤ ਪੂਰੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਉਪਰ ਪੂਰੀ ਸਰਗਰਮੀ ਤੇਜ ਕੀਤੀ ਹੋਈ ਹੈ। ਅੰਬਾਲਾ ਦੇ ਵਿਚ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ ਤੇ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸੇ ਤਰ੍ਹਾਂ ਸਰਹੱਦ ਉਪਰ ਸੀਮੈਂਟ ਦੇ ਬੇਰੀਗੇਡ ਕਰਨ ਤੋਂ ਇਲਾਵਾ ਵਾਟਰ ਕੈਨਨ ਮਸ਼ੀਨਾਂ, ਬੁਲਡੋਜ਼ਰ, ਲਾਊਡ ਸਪੀਕਰ, ਹਰਿਆਣਾ ਪੁਲਿਸ ਅਤੇ ਭਾਰੀ ਗਿਣਤੀ ’ਚ ਕੇਂਦਰੀ ਸੁਰੱਖਿਆ ਫ਼ੋਰਸ ਤੈਨਾਤ ਕੀਤੀ ਗਈ ਹੈ। ਹਾਲਾਂਕਿ ਬੀਤੇ ਕੱਲ ਪੰਜਾਬ ਪੁਲਿਸ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਵੀ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ।
ਇਹ ਵੀ ਪੜ੍ਹੋ ਲੇਲੇਵਾਲਾ ਗੈਸ ਪਾਈਪ ਲਾਈਨ: ਕਿਸਾਨਾਂ ਤੇ ਪ੍ਰਸ਼ਾਸਨ ’ਚ ਸਹਿਮਤੀ ਤੋਂ ਬਾਅਦ 13 ਤੱਕ ਕੰਮ ਹੋਇਆ ਬੰਦ
ਇਸਤੋਂ ਇਲਾਵਾ ਕਿਸਾਨਾਂ ਵੱਲੋਂ ਵੀ ਲਗਾਤਾਰ ਇਸ ਗੱਲ ਦਾ ਐਲਾਨ ਕੀਤਾ ਜਾ ਰਿਹਾ ਕਿ ਜੇਕਰ ਸਰਕਾਰ ਗੱਲਬਾਤ ਦਾ ਸੱਦਾ ਦਿੰਦੀ ਹੈ ਤੇ ਉਹ ਪੂਰੀ ਤਰ੍ਹਾਂ ਤਿਆਰ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਮੀਡੀਆ ਨੂੰ ਦਸਿਆ ਕਿ ‘‘ ਉਨ੍ਹਾਂ ਦਾ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਹੈ ਤੇ ਸਿਰਫ਼ 101 ਕਿਸਾਨਾਂ ਦਾ ਪੈਦਲ ਜਥਾ ਦਿੱਲੀ ਲਈ ਸੰਭੂ ਬਾਰਡਰ ਦੇ ਰਾਹੀਂ ਰਵਾਨਾ ਹੋਵੇਗਾ ਤੇ ਜੇਕਰ ਹੁਣ ਸਰਕਾਰ ਕਿਸਾਨਾਂ ਨਾਲ ਧੱਕਾਸਾਹੀ ਕਰਦੀ ਹੈ ਤਾਂ ਇਸਨੂੰ ਪੂਰੀ ਦੁਨੀਆ ਦੇਖੇਗੀ ਪ੍ਰੰਤੂ ਉਹ ਸ਼ਾਂਤ ਰਹਿਣਗੇ। ’’ ਕਿਸਾਨਾਂ ਨੇ ਹਰ ਤਰ੍ਹਾਂ ਦੇ ਅਨੁਸਾਸਨ ਨੂੰ ਬਣਾਈ ਰੱਖਣ ਦੇ ਲਈ ਅਲੱਗ ਅਲੱਗ ਕਮੇਟੀਆਂ ਬਣਾਈਆਂ ਗਈਆਂ ਹਨ।