👉ਸਾਬਕਾ ਸਰਕਾਰੀ ਅਧਿਕਾਰੀ ਤੋਂ ਅਸ਼ਲੀਲ ਵੀਡੀਓ ਦੇ ਨਾਂ ’ਤੇ ਲਏ ਸਨ 64 ਲੱਖ ਰੁਪਏ
👉ਬਲੈਕਮੇਲ ਦੇ ਪੈਸੇ ਨਾਲ ਆਪਣੀਆਂ ਗਰਲਫ਼ਰੈਂਡਾਂ ਨੂੰ ਦਿੰਦੇ ਸਨ ਮਹਿੰਗੇ-ਮਹਿੰਗੇ ਤੋਹਫ਼ੇ
ਲੁਧਿਆਣਾ, 7 ਦਸੰਬਰ:ludhiana news: ਲੋਕਾਂ ਨੂੰ ਅਸਲੀਲ ਵੀਡੀਓ ਆਦਿ ਵਿਚ ਫ਼ਸਾ ਕੇ ਬਲੈਕਮੇਲ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਲੁਧਿਆਣਾ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਇੰਨ੍ਹਾਂ ਕੋਲੋਂ 20 ਲੱਖ ਦੀ ਨਗਦੀ ਤੇ ਇੰਨੇਂ ਪੈਸਿਆਂ ਦੇ ਹੀ ਗਹਿਣੇ ਬਰਾਮਦ ਕੀਤੇ ਹਨ, ਜਿਹੜੇ ਇੰਨ੍ਹਾਂ ਵੱਲੋਂ ਬਲੈਕਮੇਲੰਗ ਦੇ ਪੈਸੇ ਨਾਲ ਖ਼ਰੀਦੇ ਗਏ ਸਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਕੋਲ ਇੱਕ ਸਾਬਕਾ ਸਰਕਾਰੀ ਕਰਮਚਾਰੀ ਦੇ ਪ੍ਰਵਾਰ ਵੱਲੋਂ ਸਿਕਾਇਤ ਕੀਤੀ ਗਈ ਸੀ ਕਿ ਕੁੱਝ ਲੋਕ ਸਾਲ 2018 ਤੋਂ ਉਸਦੇ ਬਜੁਰਗ ਨੂੰ ਅਸ਼ਲੀਲ ਵੀਡੀਓ ਦੇ ਨਾਂ ’ਤੇ ਬਲੈਕਮੇਲੰਗ ਕਰਦੇ ਆ ਰਹੇ ਹਨ ਤੇ ਹੁਣ ਤੱਕ ਕਰੀਬ 64 ਲੱਖ ਰੁਪਏ ਲੈ ਕੇ ਚੁੱਕੇ ਹਨ।
ਇਹ ਵੀ ਪੜ੍ਹੋ ’ਤੇ ਸੁਪਨਿਆਂ ਦੀ ‘ਪਰੀ’ ਨੂੰ ਵਿਆਹੁਣ ਆਏ ‘ਲਾੜੇ’ ਤੇ ਬਰਾਤੀਆਂ ਨਾਲ ਹੋਈ ਜੱਗੋ ਤੇਰਵੀ …
ਇਸ ਮਾਮਲੇ ਦੀ ਜਦ ਪੁਲਿਸ ਵੱਲੋਂ ਪੜਤਾਲ ਸ਼ੁਰੂ ਕੀਤੀ ਤਾਂ ਇਸ ਗਿਰੋਹ ਵੱਲਂੋ ਇਕੱਲੇ ਇਸ ਬਜ਼ੁਰਗ ਨੂੰ ਹੀ ਨਹੀਂ, ਬਲਕਿ ਹੋਰਨਾਂ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਪੜਤਾਲ ਤੋਂ ਬਾਅਦ ਪੁਲਿਸ ਨੇ ਇੰਨਾਂ ਨੂੰ ਯੁੂਪੀ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ 18 ਲੱਖ 70 ਹਜ਼ਾਰ ਖਾਤਿਆਂ ਵਿਚ ਪਈ ਰਾਸ਼ੀ ਬਰਾਮਦ ਕਰਨ ਤੋਂ ਇਲਾਵਾ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗੲੋ, ਜੋ ਮੁਲਜਮਾਂ ਨੇ ਠੱਗੀਆਂ ਦੇ ਪੈਸਿਆ ਨਾਲ ਆਪਣੀਆਂ ਗਰਲ ਫ਼ਰੈਂਡਾਂ ਨੂੰ ਤੋਹਫ਼ਿਆਂ ਦੇ ਰੂਪ ਵਿਚ ਦਿੱਤੇ ਸਨ। ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਹਿਚਾਣ ਸੁਰਿੰਦਰ ਸਿੰਘ ਸੋਨੂੰ, ਰਾਮ ਸਿੰਘ ਥਾਪਾ, ਮਲੇਸ਼ ਥਾਪਾ ਅਤੇ ਦਲੇਸ਼ ਦੇ ਰੂਪ ਵਿਚ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਪੜਤਾਲ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK