ਗੁਰਦਾਸਪੁਰ , 15 ਦਸੰਬਰ: Gurdaspur News: ਜ਼ਿਲ੍ਹੇ ਦੇ ਵਿਚ ਚੀਮਾ ਖੁੱਡੀ ਵਿਖੇ ਇੱਕ 32 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਦੇ ਪ੍ਰਵਾਰ ਵਾਲਿਆਂ ਨੇ ਉਸਦੇ ਦੋ ਦੋਸਤਾਂ ਉਪਰ ਹੀ ਉਸਨੂੰ ਓਵਰਡੋਜ਼ ਨਸ਼ਾ ਦੇਣ ਦਾ ਦੋਸ਼ ਲਗਾਇਆ ਹੈ, ਜਿਸਦੇ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪ੍ਰਭਜੀਤ ਸਿੰਘ (ਉਮਰ 32 ਸਾਲ) ਪੁੱਤਰ ਕੁਲਵਿੰਦਰ ਸਿੰਘ ਦੇ ਤੌਰ ’ਤੇ ਹੋਈ ਹੈ। ਪ੍ਰਭਜੀਤ ਸਿੰਘ ਦੀ ਲਾਸ਼ ਖੇਤਾਂ ਵਿਚੋਂ ਬਰਾਮਦ ਹੋਈ ਹੈ। ਪੁਲਿਸ ’ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦਿਆਂ ਪ੍ਰਵਾਰ ਵਾਲਿਆਂ ਵੱਲੋਂ ਲਾਸ਼ ਨੂੰ ਸੜਕ ’ਤੇ ਰੱਖ ਪ੍ਰਦਰਸ਼ਨ ਵੀ ਕੀਤਾ ਗਿਆ।
ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਪ੍ਰਵਾਰ ਨੂੰ ਜਿੰਮੇਵਾਰਾਂ ਵਿਰੁਧ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਮੁਤਾਬਕ ਬੀਤੇ ਕੱਲ ਪਿੰਡ ਦੇ ਹੀ ਗੋਲਡੀ ਨਾਂ ਦਾ ਨੌਜਵਾਨ ਉਸਦੇ ਪੁੱਤਰ ਨੂੰ ਘਰੋਂ ਸਕੂਟੀ ’ਤੇ ਬਿਠਾਕੇ ਲਿਆ ਗਿਆ ਸੀ, ਜਿਸਤੋਂ ਬਾਅਦ ਇੰਨ੍ਹਾਂ ਦਾ ਇੱਕ ਹੋਰ ਦੋਸਤ ਵਿੱਕੀ ਵੀ ਨਾਲ ਰਲ ਗਿਆ। ਇਸਤੋਂ ਬਾਅਦ ਪ੍ਰਭਜੀਤ ਘਰ ਨਹੀਂ ਆਇਆ, ਜਦ ਉਸਦੇ ਦੋਸਤਾਂ ਨੂੰ ਪੁਛਿਆ ਤਾਂ ਉਨਾਂ ਕੁੱਝ ਨਹੀਂ ਦਸਿਆ ਤੇ ਅੱਜ ਉਸਦੀ ਲਾਸ਼ ਖੇਤਾਂ ਵਿਚੋਂ ਮਿਲੀ ਹੈ।
ਇਹ ਵੀ ਪੜ੍ਹੋ Big News: ਖ਼ਨੌਰੀ ਵੱਡੀ ਹਲਚਲ; ਡੀਜੀਪੀ ਤੇ ਕੇਂਦਰ ਦੇ ਨੁਮਾਇੰਦਿਆਂ ਵੱਲੋਂ ਡੱਲੇਵਾਲ ਨਾਲ ਮੁਲਾਕਾਤ
ਕੁਲਵਿੰਦਰ ਸਿੰਘ ਨੇ ਸ਼ੱਕ ਜਾਹਰ ਕੀਤਾ ਕਿ ਇੰਨ੍ਹਾਂ ਦੋਸਤਾਂ ਨੇ ਉਸਦੇ ਪੁੱਤਰ ਨੇ ਨਸ਼ੇ ਦੀ ਓਵਰਡੋਜ਼ ਦਿੱਤੀ ਹੋ ਸਕਦੀ ਹੈ, ਜਿਸਦੇ ਕਾਰਨ ਉਸਦੀ ਮੌਤ ਹੋਈ ਹੈ। ਉਧਰ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਹੈ ਤੇ ਫ਼ਿਲਹਾਲ ਪ੍ਰਵਾਰ ਦੇ ਬਿਆਨ ਦਰਜ਼ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK