ਬਠਿੰਡਾ, 23 ਸਤੰਬਰ:ਸਥਾਨਕ ਪੁਲਿਸ ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿਚ ਬਠਿੰਡਾ ਦੀਆਂ ਦੋ ਨਾਮੀ ਇਮੀਗ੍ਰੇਸ਼ਨ ਕੰਪਨੀਆਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਇੰਨ੍ਹਾਂ ਕੰਪਨੀਆਂ ਦਾ ਦਫ਼ਤਰ ਬਠਿੰਡਾ ਦੇ ਇੰਮੀਗਰੇਸ਼ਨ ਤੇ ਆਈਲੇਟਸ ਇੰਸਟੀਚਿਊਟ ਦਾ ਹੱਬ ਮੰਨੇ ਜਾਂਦੇ ਅਜੀਤ ਰੋਡ ਅਤੇ 100 ਫੁੱਟੀ ਰੋਡ ’ਤੇ ਦਸਿਆ ਜਾ ਰਿਹਾ ਹੈ। ਸੂਚਨਾ ਮੁਤਾਬਕ ਨਿਰਭੈ ਸਿੰਘ ਵਾਸੀ ਪਿੰਡ ਕੇਹਰ ਸਿੰਘ ਵਾਲਾ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਵੱਲੋਂ ਬਠਿੰਡਾ ਦੀ 100 ਫੁੱਟੀ ਰੋਡ ’ਤੇ ਸਥਿਤ ਮੂਵ ਟੂ ਅਬਰੋਡ ਨਾਮਕ ਕੰਪਨੀ ਦੇ ਪ੍ਰਬੰਧਕਾਂ ਰੀਤ ਕੋੜਾ, ਕੁਲਵੀਰ ਕੌੜਾ, ਸਿਮਰਨਜੀਤ ਕੌਰ, ਕਿਰਨ ਬਾਜਵਾ, ਰੀਤਿਕਾ, ਗੁਰਦੀਪ ਸਿੰਘ ਵਾਸੀ ਮੋਹਾਲੀ ਵਿਰੁਧ ਸਿਕਾਇਤ ਦਰਜ਼ ਕਰਵਾਈ ਸੀ, ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਉਕਤ ਇੰਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਨੇ ਉਸਦੀ ਲੜਕੀ ਪ੍ਰਦੀਪ ਕੌਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 10 ਲੱਖ 45 ਹਜ਼ਾਰ 920 ਰੁਪਏ ਦੀ ਠੱਗੀ ਮਾਰੀ ਹੈ।
ਚਾਰ ਮੰਤਰੀਆਂ ਨੇ ਦਿੱਤਾ ਅਸਤੀਫ਼ਾ, ਚਾਰ-ਪੰਜ ਨਵੇਂ ਮੰਤਰੀ ਅੱਜ ਚੁੱਕਣਗੇ ਸਹੁੰ
ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਕਰਦਿਆਂ ਦੋਸ਼ਾਂ ਨੂੰ ਸਹੀ ਪਾਇਆ ਤੇ ਪਰਚਾ ਦਰਜ਼ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਦੂਜੇ ਮਾਮਲੇ ਵਿਚ ਰਾਮ ਸਿੰਘ ਵਾਸੀ ਪਿੰਡ ਜੈ ਸਿੰਘ ਵਾਲਾ ਦੀ ਸਿਕਾਇਤ ’ਤੇ ਸਿਵਲ ਲਾਈਨ ਪੁਲਿਸ ਨੇ ਵੀਜ਼ਾ ਐਕਸਪਰਟ ਦੇ ਮਾਲਕ ਨਵਪ੍ਰੀਤ ਸਿੰਘ ਅਤੇ ਉਸਦੇ ਸਾਥੀ ਗੁਰਮੇਲ ਸਿੰਘ ਵਿਰੁਧ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰਿਆ ਹੈ। ਸਿਕਾਇਤਕਰਤਾ ਮੁਤਾਬਕ ਉਹ ਕੈਨੇਡਾ ਜਾਣ ਦਾ ਚਾਹਵਾਨ ਸੀ ਤੇ ਇਸ ਦੌਰਾਨ ਉਹ ਵੀਜਾ ਐਕਸਪ੍ਰਟ ਵਾਲਿਆਂ ਨੂੰ ਮਿਲਿਆ ਤੇ ਉਨ੍ਹਾਂ ਉਸਦਾ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ ਲਗਵਾਉਣ ਦਾ ਭਰੋਸਾ ਦਿੱਤਾ। ਇਸਦੇ ਬਦਲੇ 24 ਲੱਖ ਰੁਪਏ ਦੀ ਮੰਗ ਕੀਤੀ, ਜਿਸਦੇ ਵਿਚੋਂ ਉਸਨੇ 4 ਲੱਖ ਰੁਪਏ ਨਗਦ ਦਿੱਤੇ ਤੇ 10 ਲੱਖ ਰੁਪਏ ਐਲ.ਐਮ.ਆਈ ਮੰਗਵਾਉਣ ਦੇ ਨਾਂ ’ਤੇ ਲਏ ਗਏ।
ਚੰਡੀਗੜ੍ਹ ਦੀ ਤਰਜ ਤੇ ਮੋਹਾਲੀ ਵਿਚ ਵੀ ਕੱਟਿਆ ਜਾਵੇਗਾ CCTV ਕੈਮਰੇ ਜ਼ਰੀਏ ਚਲਾਨ
ਇਸਤੋਂ ਬਾਅਦ ਉਸਦੇ ਪਾਸਪੋਰਟ ’ਤੇ ਸਟੈਂਪ ਲੱਗੀ ਦਿਖ਼ਾ ਕੇ 12 ਲੱਖ ਰੁਪਏ ਹੋਰ ਹਾਸਲ ਕਰ ਲਏ ਪ੍ਰੰਤੂ ਜਦ ਉਹ ਕੈਨੇਡਾ ਜਾਣ ਲੱਗਿਆ ਤਾਂ ਪਤਾ ਲੱਗਿਆ ਕਿ ਇਹ ਵੀਜ਼ਾ ਤਾਂ ਨਕਲੀ ਸੀ। ਜਿਸਤੋਂ ਬਾਅਦ ਉਸਨੂੰ ਆਪਣੇੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ। ਸਿਕਾਇਤਕਰਤਾ ਮੁਤਾਬਕ ਉਸਨੇ ਇਹ ਗੱਲ ਵੀਜ਼ਾ ਅਕਸਪਰਟ ਵਾਲਿਆਂ ਨੂੰ ਦੱਸੀ ਤੇ ਉਸਦੇ ਪੈਸੇ ਵਾਪਸ ਕਰਨ ਲਈ ਕਿਹਾ ਤੇ ਕਾਫ਼ੀ ਭੱਜਦੋੜ ਤੋਂ ਬਾਅਦ ਸਿਰਫ਼ 8 ਲੱਖ 56 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪ੍ਰੰਤੂ ਬਾਕੀ ਬਚਦੀ 15 ਲੱਖ 28 ਹਜ਼ਾਰ ਰੁਪਏ ਵਾਪਸ ਨਹੀ ਕੀਤੇ। ਪੁਲਿਸ ਵੱਲੋਂ ਇਸ ਮਾਮਲੇ ਵਿਚ ਸਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ ਲੱਗੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਕੰਪਨੀ ਦੇ ਐਮ.ਡੀ ਨਵਪ੍ਰੀਤ ਸਿੰਘ ਤੇ ਉਸਦੇ ਸਾਥੀ ਗੁਰਮੇਲ ਸਿੰਘ ਵਿਰੁਧ ਇਹ ਮੁਕੱਦਮਾ ਦਰਜ਼ ਕੀਤਾ ਗਿਆ।