ਜ਼ਖਮੀ ਹੋਏ ਬਦਮਾਸ਼ ਨੂੰ ਪੁਲਿਸ ਨੇ ਕੀਤਾ ਕਾਬੂ
ਮੋਗਾ, 21 ਨਵੰਬਰ: ਜ਼ਿਲ੍ਹੇ ਵਿੱਚ ਅੱਜ ਤੜਕਸਾਰ ਪੁਲਿਸ ਅਤੇ ਬਦਮਾਸ਼ ਵਿੱਚ ਮੁੱਠਭੇੜ ਹੋਣ ਦੀ ਸੂਚਨਾ ਹੈ। ਇਸ ਦੌਰਾਨ ਹੋਈ ਦੁਵੱਲੀ ਗੋਲੀਬਾਰੀ ਦੇ ਵਿੱਚ ਸੁਨੀਲ ਬਾਬਾ ਨਾਂ ਦੇ ਬਦਮਾਸ਼ ਦੇ ਜਖਮੀ ਹੋਣ ਦੀ ਸੂਚਨਾ ਹੈ, ਜਿਸ ਨੂੰ ਬਾਅਦ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਮੁਢਲੀ ਸੂਚਨਾ ਮੁਤਾਬਕ ਸੁਨੀਲ ਬਾਬਾ ਨੂੰ ਬੀਤੇ ਕੱਲ ਹੀ ਜ਼ਿਲਾ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉੱਤਰਾਖੰਡ ਤੋਂ ਗਿਰਫਤਾਰ ਕੀਤਾ ਗਿਆ ਸੀ ਅਤੇ ਅੱਜ ਸਵੇਰੇ ਉਸ ਨੂੰ ਅਸਲੇ ਦੀ ਬਰਾਮਦਗੀ ਲਈ ਉਸਦੇ ਵੱਲੋਂ ਦੱਸੇ ਸਥਾਨ ‘ਤੇ ਲੰਡੇਕੇ ਵਿਖੇ ਲਿਜਾਇਆ ਗਿਆ ਸੀ।
ਇਹ ਵੀ ਪੜ੍ਹੋ Punjab by-elections: ਵੋਟਾਂ ਤੋਂ ਬਾਅਦ ਹੁਣ ਜਿੱਤ-ਹਾਰ ਦੀਆਂ ਕਿਆਸਅਰਾਈਆਂ ਲੱਗਣੀਆਂ ਸ਼ੁਰੂ
ਪੁਲਿਸ ਸੂਤਰਾਂ ਮੁਤਾਬਿਕ ਇਸ ਦੌਰਾਨ ਹੀ ਉਕਤ ਖਤਰਨਾਕ ਬਦਮਾਸ਼ ਨੇ ਆਪਣੇ ਲੁਕੋਏ ਹੋਏ ਹਥਿਆਰ ਦੇ ਨਾਲ ਪੁਲਿਸ ਉੱਪਰ ਗੋਲੀ ਚਲਾ ਦਿੱਤੀ। ਜਿਸ ਕਾਰਨ ਪੁਲਿਸ ਨੇ ਵੀ ਜਵਾਬੀ ਗੋਲੀ ਚਲਾਈ ਅਤੇ ਇਸ ਗੋਲੀਬਾਰੀ ਵਿੱਚ ਲੱਤ ‘ਤੇ ਗੋਲੀ ਲੱਗਣ ਕਾਰਨ ਸੁਨੀਲ ਬਾਬਾ ਜਖਮੀ ਹੋ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੁਨੀਲ ਬਾਬਾ ਕਈ ਖਤਰਨਾਕ ਅਪਰਾਧਿਕ ਘਟਨਾਵਾਂ ਵਿੱਚ ਪੁਲਿਸ ਨੂੰ ਲੋੜੀਦਾ ਸੀ ਅਤੇ ਇਸ ਦੇ ਵਿਰੁੱਧ 17 ਦੇ ਕਰੀਬ ਮੁਕੱਦਮੇ ਦਰਜ ਹਨ।