Site icon Punjabi Khabarsaar

ਲੁਧਿਆਣਾ ਦੇ ਨਾਮੀ ਪ੍ਰਾਈਵੇਟ ਹਸਪਤਾਲ ’ਤੇ ਇਨਕਮ ਟੈਕਸ ਦਾ ਛਾਪਾ

ਲੁਧਿਆਣਾ, 18 ਦਸੰਬਰ: ਪੰਜਾਬ ਦੇ ਵਿਚ ਕਾਫ਼ੀ ਨਾਮਵਰ ਹਸਪਤਾਲ ਮੰਨੇ ਜਾਂਦੇ ਡਾਕਟਰ ਸੁਮਿਤਾ ਸੋਫ਼ਤ ਦੇ ਘਰ ਅਤੇ ਹਸਪਤਾਲ ਵਿੱਚ ਅੱਜ ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਛਾਪਾਮਾਰੀ ਕੀਤੀ ਗਈ ਹੈ। ਹਾਲਾਂਕਿ ਇਸ ਛਾਪੇਮਾਰੀ ਦਾ ਮਕਸਦ ਅਤੇ ਮੌਕੇ ਤੋਂ ਬਰਾਮਦਗੀ ਬਾਰੇ ਅਧਿਕਾਰੀਆਂ ਨੇ ਕੁੱਝ ਨਹੀਂ ਦਸਿਆ ਪ੍ਰੰਤੂ ਸ਼ਹਿਰ ਵਿਚ ਚੱਲ ਰਹੀ ਚਰਚਾ ਮੁਤਾਬਕ ਛਾਪੇਮਾਰੀ ਦੌਰਾਨ ਟੀਮ ਨੂੰ ਵੱਡੀ ਮਾਤਰਾ ’ਚ ਨਕਦੀ ਮਿਲੀ ਹੈ।

ਇਹ ਵੀ ਪੜ੍ਹੋ Punjab Police ਦੇ ਅਫ਼ਸਰ ਨੂੰ ਰਿਸ਼ਵਤ ਦੇ ਕੇਸ ’ਚ ਫ਼ਸਾਉਦੇ ਖ਼ੁਦ ਫ਼ਸੇ, ਰਿਕਾਡਿੰਗ ਕਰਦੇ ਪਿਊ-ਪੁੱਤ ਕਾਬੂ

ਦਸਿਆ ਕਿ ਜਾ ਰਿਹਾ ਹੈ ਕਿ ਇਸ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਲੱਖਾਂ ਰੁਪਏ ਹਸਪਤਾਲ ਦੀ ਮਸ਼ਹੂਰੀ ਕਰਨ ਵਿਚ ਹੀ ਖ਼ਰਚੇ ਜਾਂਦੇ ਹਨ। ਕਿਹਾ ਜਾ ਰਿਹਾ ਕਿ ਆਮਦਨ ਨੂੰ ਲੁਕਾਉਣ ਦੇ ਮਾਮਲੇ ਵਿਚ ਟੈਕਸ ਵਿਭਾਗ ਦੀ ਟੀਮਨੇ ਇਹ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੌਰਾਨ ਹਸਪਤਾਲ ਦੇ ਸਾਰੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ ਅਤੇ ਬੈਂਕ ਖਾਤਿਆਂ ਤੇ ਹੋਰ ਜਾਇਦਾਦਾਂ ਬਾਰੇ ਰਿਕਾਰਡ ਇਕੱਠਾ ਕੀਤਾ ਜਾ ਰਿਹਾ। ਫ਼ਿਲਹਾਲ ਜਾਂਚ ਜਾਰੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version